ਕੈਪਟਨ ਸਰਕਾਰ ਨੇ ਚੋਣਾਂ ਦੌਰਾਨ ਕੀਤਾ ਹਰ ਵਾਅਦਾ ਪੂਰਾ ਕੀਤਾ – ਡਾ ਮਨੋਜ਼ ਮੰਜੂ ਬਾਂਸਲ
373 ਪਰਿਵਾਰਾਂ ਨੂੰ ਵੰਡੇ ਸਮਾਰਟ ਕਾਰਡ
ਮੋੜ 5 ਅਪ੍ਰੈਲ(ਵਿਸ਼ਵ ਵਾਰਤਾ): ਕੈਪਟਨ ਸਰਕਾਰ ਵੱਲੋਂ ਹਰ ਵਰਗ ਦੇ ਹਿੱਤਾ ਨੂੰ ਧਿਆਨ ਵਿੱਚ ਰੱਖਦਿਆਂ ਅਨੇਕਾਂ ਭਲਾਈ ਸਕੀਮਾਂ ਤਿਆਰ ਕਰਕੇ ਚੋਣਾਂ ਦੋਰਾਨ ਕੀਤੇ ਵਾਅਦਿਆਂ ਨੂੰ ਲੜੀ ਦਰ ਲੜੀ ਪੂਰਾ ਕੀਤਾ ਜਾ ਰਿਹਾ ਹੈ। ਇਹ ਸ਼ਬਦ ਅੱਜ ਇੱਥੇ ਹਲਕੇ ਦੇ ਪਿੰਡ ਬੰਗੇਹਰ ਚੜ੍ਹਤ ਸਿੰਘ ਅਤੇ ਬੰਗੇਹਰ ਮੁਹੱਬਤ ਵਿਖੇ ਲੋਕਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਹਲਕਾ ਸੇਵਾਦਾਰ ਡਾ ਮਨੋਜ਼ ਮੰਜੂ ਬਾਂਸਲ ਨੇ ਕਹੇ। ਉਨ੍ਹਾਂ ਅੱਜ ਬੰਗੇਹਰ ਚੜਤ ਸਿੰਘ ਵਿੱਚ 237 ਲਾਭਪਾਤਰੀਆ ਨੂੰ ਸਮਾਰਟ ਰਾਸ਼ਨ ਕਾਰਡਾਂ ਦੀ ਵੀ ਵੰਡ ਕੀਤੀ ਗਈ ਅਤੇ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣਦੀਆਂ ਸਬੰਧਿਤ ਅਧਿਕਾਰੀਆਂ ਨੂੰ ਫੋਨ ਕਰਕੇ ਹੱਲ ਕਰਨ ਦਾ ਭਰੋਸਾ ਦਿੱਤਾ। ਮੌਕੇ ਤੇ ਲਗਭਗ 100 ਦੇ ਕਰੀਬ ਮੁਸ਼ਕਲਾ ਅਤੇ ਸ਼ਿਕਾਇਤਾ ਦਾ ਨਿਪਟਾਰਾ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰ ਘਰ ਦੀ ਦੇਹਲੀ ਤੇ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਮੁਸ਼ਕਲਾ ਦੇ ਹੱਲ ਲਈ ਉਪਰਾਲਾ ਕੀਤਾ ਹੈ ਜਿਸ ਤਹਿਤ ਮੈਂ ਹਰ ਪਿੰਡ ਵਿੱਚ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਤੁਹਾਡੇ ਕੋਲ ਆਈ ਹਾਂ। ਇਸ ਮੌਕੇ ਤੇ ਵੱਖ ਵੱਖ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਵੀ ਜਾਇਜਾ ਲਿਆ ਗਿਆ ਅਤੇ ਬੰਗੇਹਰ ਮੁਹੱਬਤ ਵਿਖੇ 136 ਪਰਿਵਾਰਾਂ ਨੂੰ ਵੀ ਕਾਰਡ ਵੰਡੇ ਗਏ। ਇਸ ਮੋਕੇ ਤੇ ਮਨਜੀਤ ਕੌਰ, ਮਨਜੀਤ ਸਿੰਘ ਸਾਬਕਾ ਸਰਪੰਚ ਅਤੇ ਪੰਚਾਇਤ ਸੈਕਟਰੀ ਅਮ੍ਰਿਤਪਾਲ ਸਿੰਘ, ਜੇਈ ਪੰਚਾਇਤੀ ਮਨਪ੍ਰੀਤ ਸਿੰਘ, ਬਿਜਲੀ ਬੋਰਡ ਦੇ ਐਸ ਡੀ ਓ ਨਵਨੀਤ ਕੁਮਾਰ ਅਤੇ ਫੂਡ ਸਪਲਾਈ ਇੰਸਪੈਕਟਰ ਭੁਪਿੰਦਰ ਸਿੰਘ, ਚਰਨਜੀਤ ਸ਼ਰਮਾ, ਲਖਵੀਰ ਸਿੰਘ, ਪ੍ਰਕਾਸ਼ ਚੰਦ,ਦਰਸ਼ਨ ਸਿੰਘ ਪੰਚ, ਝੰਡਾ ਸਿੰਘ ਪੰਚ, ਹਰਬੰਸ ਸਿੰਘ ਪੰਚ, ਹਰਦੇਵ ਸਿੰਘ ਨੰਬਰਦਾਰ, ਬਲਕੌਰ ਸਿੰਘ ,ਤਰਸੇਮ ਸਿੰਘ ਪੰਚ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਬੋਘਾ ਸਿੰਘ, ਸੁਖਦੀਪ ਕੌਰ ਪੰਚ,ਪਰਮਜੀਤ ਕੌਰ ਪੰਚ ਇਸ ਤੋਂ ਇਲਾਵਾ ਕਾਂਗਰਸੀ ਵਰਕਰਾਂ ਅਤੇ ਆਗੂ ਸਾਹਿਬਾਨ ਮੌਜੂਦ ਸਨ।