ਚੰਡੀਗੜ, 3 ਨਵੰਬਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 548ਵੇਂ ਪ੍ਰਕਾਸ਼ ਉਤਸਵ ਦੇ ਪਵਿੱਤਰ ਮੌਕੇ ਦੁਨੀਆ ਭਰ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ। ਆਪਣੇ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰੇਮ, ਦਯਾ ਭਾਵ, ਬਰਾਬਰੀ, ਸ਼ਾਤੀ ਅਤੇ ਭਾਈਚਾਰੇ ਦਾ ਸੰਦੇਸ਼ ਕਿਸੇ ਖਾਸ ਜਾਤ, ਰੰਗ,ਨਸਲ, ਧਰਮ ਜਾਂ ਖੇਤਰ ਦੇ ਲਈ ਹੀ ਨਹੀਂ ਸਗੋਂ ਇਹ ਕੁਲ ਲੋਕਾਈ ਵਾਸਤੇ ਹੈ ਜੋ ਅਜੋਕੇ ਸਮੇਂ ਵਿੱਚ ਵੀ ਪ੍ਰਸੰਗਿਕ ਹੈ। ਮੁੱਖ ਮੰਤਰੀ ਨੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆਵਾਂ ਦੇ ਅਨੁਸਾਰ ਲੋਕਾਂ ਨੂੰ ਨਿਮਰਤਾ ਦੀ ਭਾਵਨਾ ਪੈਦਾ ਕਰਨ ਅਤੇ ਸ਼ਾਂਤੀ, ਖੁਸ਼ਹਾਲੀ ਅਤੇ ਸਦਭਾਵਨਾ ਵਾਲੇ ਸਮਾਜ ਦੀ ਸਿਰਜਣਾ ਲਈ ਗੁਰੂ ਨਾਨਕ ਦੇਵ ਜੀ ਵੱਲੋਂ ਦਿਖਾਏ ਮਾਰਗ ’ਤੇ ਚੱਲਣ ਦੀ ਅਪੀਲ ਕੀਤੀ।
Chandigarh ਲਿਟ ਫੈਸਟ ਦਾ 12ਵਾਂ ਐਡੀਸ਼ਨ-ਲਿਟਰੇਟੀ 2024 : ਸੁਖਨਾ ਲੇਕ ਕਲੱਬ ਵਿਖੇ ਸਾਹਿਤਕ ਸੈਸ਼ਨ ਨਾਲ ਹੋਈ ਆਰੰਭਤਾ
Chandigarh ਲਿਟ ਫੈਸਟਦਾ 12ਵਾਂ ਐਡੀਸ਼ਨ-ਲਿਟਰੇਟੀ 2024 : ਸੁਖਨਾ ਲੇਕ ਕਲੱਬ ਵਿਖੇ ਸਾਹਿਤਕ ਸੈਸ਼ਨ ਨਾਲ ਹੋਈ ਆਰੰਭਤਾ ਵੱਖ-ਵੱਖ ਸਾਹਿਤਕ ਸਖ਼ਸ਼ੀਅਤਾਂ ਨੇ...