ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਨੂੰ ਸੱਦੀ ਪ੍ਰੈੱਸ ਕਾਨਫਰੰਸ
ਕਰ ਸਕਦੇ ਹਨ ਵੱਡਾ ਸਿਆਸੀ ਧਮਾਕਾ,ਨਵੀਂ ਪਾਰਟੀ ਦਾ ਹੋ ਸਕਦਾ ਹੈ ਐਲਾਨ
ਚੰਡੀਗੜ੍ਹ,26 ਅਕਤੂਬਰ(ਵਿਸ਼ਵ ਵਾਰਤਾ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਨੂੰ ਸਵੇਰੇ 11 ਵਜੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਸੱਦੀ ਹੈ। ਇਸ ਦੀ ਜਾਣਕਾਰੀ ਉਹਨਾਂ ਦੇ ਨਿੱਜੀ ਸਿਆਸੀ ਸਲਾਹਕਾਰ ਰਵੀਨ ਠੁਕਰਾਲ ਨੇ ਦਿੱਤੀ ਹੈ। ਜਿਸ ਤੋਂ ਬਾਅਦ ਇਹ ਕਿਆਸ ਲੱਗਣੇ ਸ਼ੁਰੂ ਹੋ ਗਏ ਹਨ ਕਿ ਕੈਪਟਨ ਕੱਲ੍ਹ ਨੂੰ ਹੀ ਆਪਣੀ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰ ਸਕਦੇ ਹਨ।
Former Punjab CM @capt_amarinder will address a Press Conference in Chandigarh tomorrow (Wednesday, Oct 27) at 11am. The event will be telecast live on his Facebook Page. Do tune in. pic.twitter.com/3bxpT1oZaz
— Raveen Thukral (@Raveen64) October 26, 2021