ਕੈਪਟਨ ਅਮਰਿੰਦਰ ਸਿੰਘ ਅਤੇ ਸਨੌਰ ਹਲਕੇ ਤੋਂ ਉਮੀਦਵਾਰ ਬਿਕਰਮ ਇੰਦਰ ਚਹਿਲ ਕੱਲ੍ਹ ਨੂੰ ਕਰਨਗੇ ਨਾਮਜ਼ਦਗੀ ਪੱਤਰ ਦਾਖਲ
ਚੰਡੀਗੜ੍ਹ, 30ਜਨਵਰੀ(ਵਿਸ਼ਵ ਵਾਰਤਾ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਸੁਪਰੀਮੋ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਨੂੰ ਸਵੇਰੇ 11:30ਵਜੇ ਪਟਿਆਲਾ ਸ਼ਹਿਰੀ ਤੋਂ ਵਿਧਾਨ ਸਭਾ ਚੋਣਾਂ ਲਈ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ।
https://twitter.com/capt_amarinder/status/1487793009085550592?t=ar__bAwrxskpnCyPlzqAJw&s=08
ਇਸ ਦੇ ਨਾਲ ਹੀ ਪੰਜਾਬ ਲੋਕ ਕਾਂਗਰਸ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਹਲਕਾ ਸਨੌਰ ਤੋਂ ਸਾਂਝੇ ਉਮੀਦਵਾਰ ਬਿਕਰਮਜੀਤ ਇੰਦਰ ਸਿੰਘ ਚਹਿਲ ਕੱਲ੍ਹ(31ਜਨਵਰੀ) ਨੂੰ ਆਪਣਾ ਨਾਮਜ਼ਦਗੀ ਪੱਤਰ ਸਵੇਰੇ 11 ਵਜੇ ਗਰਲਜ਼ ਪੋਲੀਟੈਕਨਿਕ ਕਾਲਜ ਐਸ.ਐਸ.ਟੀ ਨਗਰ, ਰਾਜਪੁਰਾ ਰੋਡ ਪਟਿਆਲਾ ਵਿਖੇ ਦਾਖਲ ਕਰਨਗੇ।