ਕੈਨੇਡੀਅਨ ਰੈਪਰ ਡਰੇਕ ਨੇ ਆਪਣੇ ਸ਼ੋਅ ਵਿੱਚ ਵਿੱਚ ਸਿੱਧੂ ਮੂਸੇਵਾਲਾ ਨੂੰ ਕੀਤਾ ਯਾਦ
ਸਿੱਧੂ ਦੀ ਫੋਟੋ ਵਾਲੀ ਸ਼ਰਟ ਪਾ ਕੇ ਪਹੁੰਚੇ ਸਟੇਜ ‘ਤੇ
ਚੰਡੀਗੜ੍ਹ,29 ਜੁਲਾਈ(ਵਿਸ਼ਵ ਵਾਰਤਾ)- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ 2 ਮਹੀਨੇ ਬਾਅਦ ਵੀ ਪ੍ਰਸ਼ੰਸਕ ਨਹੀਂ ਭੁੱਲ ਸਕੇ ਹਨ। ਹੁਣ ਕੈਨੇਡੀਅਨ ਰੈਪਰ ਡਰੇਕ ਨੇ ਆਪਣੇ ਸ਼ੋਅ ਵਿੱਚ ਮੂਸੇਵਾਲਾ ਨੂੰ ਯਾਦ ਕੀਤਾ ਹੈ। ਟੋਰਾਂਟੋ ‘ਚ ਲਾਈਵ ਸ਼ੋਅ ਦੌਰਾਨ ਉਹ ਮੂਸੇਵਾਲਾ ਦੀ ਫੋਟੋ ਵਾਲੀ ਟੀ-ਸ਼ਰਟ ਪਾ ਕੇ ਪਹੁੰਚੇ। ਜਿਸ ਵਿੱਚ ਮੂਸੇਵਾਲਾ ਦਾ ਜਨਮ ਅਤੇ ਮੌਤ ਦਾ ਸਾਲ ਵੀ ਲਿਖਿਆ ਹੋਇਆ ਸੀ। ਜਿਕਰਯੋਗ ਹੈ ਕਿ ਡਰੇਕ ਨੇ ਪਹਿਲਾਂ ਰੇਡੀਓ ਸ਼ੋਅ ਦੌਰਾਨ ਮੂਸੇਵਾਲਾ ਦੇ 2 ਗਾਣੇ ਚਲਾ ਕੇ ਉਸ ਨੂੰ ਯਾਦ ਕੀਤਾ ਸੀ।
ਕੈਨੇਡੀਅਨ ਗਾਇਕ ਡਰੇਕ ਉਸ ਸਮੇਂ ਸੁਰਖੀਆਂ ‘ਚ ਆ ਗਏ ਜਦੋਂ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਇੰਸਟਾਗ੍ਰਾਮ ‘ਤੇ ਫਾਲੋ ਕੀਤਾ ਸੀ।