ਕੈਨੇਡਾ 8 ਜੂਨ( ਵਿਸ਼ਵ ਵਾਰਤਾ)-ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਡੋਲੀਨਿਕ ਲੈਬਲੈਟ ਦਾ ਇਕ ਅਹਿਮ ਬਿਆਨ ਸਾਹਮਣੇ ਆਇਆ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਹਿੰਸਾ ਦੇ ਪ੍ਰਯੋਗ ਨੂੰ ਉਤਸਾਹਿਤ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸਾਕਾ ਨੀਲਾ ਤਾਰਾ ਦੇ ਬਰਸੀ ਮੌਕੇ ਪੂਰੇ ਕੈਨੇਡਾ ‘ਚ ਰੋਸ ਮੁਜ਼ਾਹਿਰੇ ਅਤੇ ਝਾਂਕੀਆਂ ਕੱਢੀਆਂ ਗਈਆਂ ਸਨ। ਇਸ ਮੌਕੇ ਕੱਢੀ ਇਕ ਝਾਂਕੀ ‘ਚ ਇੰਦਰਾ ਗਾਂਧੀ ਦੇ ਕਤਲ ਦੇ ਦ੍ਰਿਸ਼ ਨੂੰ ਦਰਸਾਇਆ ਗਿਆ ਸੀ। ਇਸ ਪੂਰੇ ਮਾਮਲੇ ਨੂੰ ਲੈ ਕੇ ਭਾਰਤ ਨੇ ਕੈਨੇਡਾ ਸਰਕਾਰ ਕੋਲ ਆਪਣਾ ਵਿਰੋਧ ਦਰਜ ਕਰਵਾਇਆ ਸੀ ਜਿਸਤੋ ਬਾਅਦ ਕੈਨੇਡਾ ਦੇ ਮੰਤਰੀ ਦਾ ਇਹ ਬਿਆਨ ਸਾਹਮਣੇ ਆਇਆ ਹੈ। ਪਬਲਿਕ ਸੇਫਟੀ ਮੰਤਰੀ ਡੋਲੀਨਿਕ ਲੈਬਲੈਟ ਨੇ ਆਪਣੇ ਐਕਸ ਹੈਂਡਲਰ ‘ਤੇ ਪੋਸਟ ਸਾਂਝੀ ਕਰਦਿਆਂ ਆਪਣਾ ਬਿਆਨ ਜਾਰੀ ਕੀਤਾ ਹੈ। ਜਿਸਨੂੰ ਕੱਟੜਪੰਥੀਆਂ ਲਈ ਵਾਰਨਿੰਗ ਸਮਝਿਆ ਜਾ ਸਕਦਾ ਹੈ।
Istanbul : ਫੈਕਟਰੀ ‘ਚ ਅੱਗ ਲੱਗਣ ਕਾਰਨ 10 ਜ਼ਖਮੀ
Istanbul : ਫੈਕਟਰੀ 'ਚ ਅੱਗ ਲੱਗਣ ਕਾਰਨ 10 ਜ਼ਖਮੀ ਇਸਤਾਂਬੁਲ, 16ਨਵੰਬਰ (ਵਿਸ਼ਵ ਵਾਰਤਾ) ਤੁਰਕੀ ਦੇ ਇਸਤਾਂਬੁਲ ਵਿੱਚ ਸ਼ੁੱਕਰਵਾਰ ਨੂੰ ਇੱਕ...