ਪਿਛਲੇ ਛੇ ਦਹਾਕੇ ਤੋਂ ਪੰਜਾਬੀ ਸਾਹਿਤ ਵਿਚ ਕਾਰਜਸ਼ੀਲ ਰਹਿ ਕੇ ਕਣਕਾਂ ਦੀ ਖਸ਼ੁਬੂ, ਕੌਲ ਕਰਾਰ, ਕਿਰਨਾਂ ਦਾ ਆਲ੍ਹਣਾਂ, ਅੰਨੀ ਗਲੀ, ਕਤਲਗਾਹ ਸਮੇਤ ਅਨੇਕਾਂ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਉਣ ਵਾਲੇ,1964 ਤੋਂ ਕੁਕਿਟਲਮ (ਵੈਨਕੁਵਰ) ਕੈਨੇਡਾ ਰਹਿ ਰਹੇ,89 ਸਾਲ ਦੀ ਉਮਰ ਭੋਗਕੇ ਪੰਜਾਬੀ ਦੇ ਸਿਰਮੌਰ ਕਲਮਕਾਰ ਗੁਰਚਰਨ ਰਾਮਪੁਰੀ ਬੀਤੇ ਦਿਨ ਵਿਛੌੜਾ ਦੇ ਗਏ।ਉਨਾਂ ਬੀਤੇ ਦਿਨ ਬਾਦ 8 ਅਕਤੂਬਰ ਨੂੰ ਬਾਦ–ਦੁਪਹਿਰ 12.30ਵਜੇ ਕੈਨੇਡਾ ਵਿਖੇ ਆਖਰੀ ਸਾਹ ਲਏ।ਇਹ ਖਬਰ ਨਾਟਕਰਮੀ ਦਿੰਦੇ ਸੰਜੀਵਨ ਸਿੰਘ ਕਿਹਾ ਕਿ ਇਹ ਮੰਦਭਾਗੀ ਘਟਨਾਂ ਵੈਨਕੂਵਰ ਰਹਿੰਦੇ ਜੈਤੇਗ ਸਿੰਘ ਆਨੰਤ ਨੇ ਦਿੱਤੀ।ਜਿਕਰਯੋਗ ਹੈ ਕਿ ਕੇ.ਐਸ. ਧਾਲੀਵਾਲ ਐਵਾਰਡ, ਨੰਦ ਲਾਲ ਨੂਰਪੂਰੀ ਐਵਾਰਡ, ਜੁਬਾਸਿਟੀ, ਭਾਸ਼ਾ ਵਿਭਾਗ ਐਵਾਰਡ,ਪੰਜਾਬੀ ਸਾਹਿਤ ਅਕਾਦਮੀ, ਪੰਜਾਬੀ ਲਿਖਾਰੀ ਸਭਾ, ਰਾਮਪੁਰ ਸਮੇਤ ਅਨੇਕਾਂ ਇਨਾਮ–ਸਨਮਾਨ ਪ੍ਰਾਪਤ ਕੀਤੇ।
ਪੰਜਾਬੀ ਲੇਖਕ ਰਿਪੂਦਮਨ ਸਿੰਘ ਰੂਪ ਸਮੇਤ ਇਪਟਾ, ਪੰਜਾਬ, ਇਪਟਾ, ਚੰਡੀਗੜ ਅਤੇ ਸਰਘੀ ਕਲਾ ਕੇਂਦਰ ਦੇ ਨਾਟਕਰਮੀਆਂ ਇੰਦਰਜੀਤ ਰੂਪੋਵਾਲੀ, ਬਲਕਾਰ ਸਿੱਧੂ, ਜਗਦੀਸ਼ ਖੰਨਾ, ਰਾਬਿੰਦਰ ਸਿੰਘ ਰੱਬੀ ਅਮਨ ਭੋਗਲ, ਰੰਜੀਵਨ ਸਿੰਘ, ਸੰਜੀਵ ਦੀਵਾਲ ਸੈਵੀ ਸਤਵਿੰਦਰ, ਰਿਤੂਰਾਗ ਕੌਰ ਨੇ ਗੁਰਚਰਨ ਰਾਮਪੁਰੀ ਹੋਰਾਂ ਦੇ ਵਿਛੌੜੇ ਉਪਰ ਦੁੱਖ ਵਿਅਕਤ ਕਰਦੇ ਕਿਹਾ ਕਿ ਗੁਰਚਰਨ ਰਾਮਪੁਰੀ ਅਮਨ ਲਹਿਰ ਦੇ ਮੋਢੀ ਹੋਣ ਦੇ ਨਾਲ ਨਾਲ ਸਭ ਤੋਂਪੁਰਣੀ ਲੇਖਕਾਂ ਦੀ ਸੰਸਥਾ ਰਾਮਪੁਰ ਸਾਹਿਤ ਸਭਾ ਨੂੰ ਸ਼ੁਰੂ ਕਰਨ ਵਾਲਿਆਂ ਵਿਚ ਸ਼ੁਮਾਰ ਸਨ।ਗੁਰਚਰਨ ਰਾਮਪੁਰੀ ਨੇ ਆਪਣੀ ਕਲਮ ਰਾਹੀਂ ਹਾਸ਼ੀਏਦੇ ਧੱਕੇ ਲੋਕਾਂ ਦੇ ਦੁੱਖਾਂ ਦਰਦਾਂ ਤੇ ਤੰਗੀਆਂ–ਤੁਰਸ਼ੀਆਂ ਦੀ ਬਾਤ ਪਾਈ।