ਕੈਨੇਡਾ ਦੀ ਪੱਕੀ ਰਿਹਾਇਸ਼ ਛੱਡ ਕੇ ਵਿਨਰਜੀਤ ਕੌਰ ਬਣੀ ਦਿੱਲੀ ਕੋਰਟ ਦੀ ਜੱਜ
ਚੰਡੀਗੜ੍ਹ 22 ਦਸੰਬਰ(ਵਿਸ਼ਵ ਵਾਰਤਾ)- ਕੈਨੇਡਾ ਦੀ ਪੱਕੀ ਰਿਹਾਇਸ਼ (ਪੀਆਰ) ਛੱਡ ਕੇ ਪਿੰਡ ਰੁਖਾਲਾ ਦੀ ਧੀ ਵਿਨਰਜੀਤ ਕੌਰ ਦਿੱਲੀ ਜੁਡੀਸ਼ੀਅਲ ਦੇ ਇਮਤਿਹਾਨ ਪਾਸ ਕਰ ਕੇ ਦਿੱਲੀ ਕੋਰਟ ਦੀ ਜੱਜ ਬਣ ਗਈ ਹੈ। ਜੱਜ ਬਨਣ ਮਗਰੋਂ ਪਿੰਡ ਰੁਖਾਲਾ ਪੁੱਜੀ ਵਿਨਰਜੀਤ ਨੇ ਦੱਸਿਆ ਕਿ ਉਸ ਨੇ ਮੁਢਲੀ ਸਿੱਖਿਆ ਸ਼ਿਮਲਾ ਤੇ ਹਿਸਾਰ ਵਿੱਚੋਂ ਪ੍ਰਾਪਤ ਕੀਤੀ। 2008 ਵਿਚ ਡੀਏਵੀ ਸਕੂਲ ਚੰਡੀਗੜ੍ਹ ਵਿੱਚੋਂ ਆਲ ਇੰਡੀਆ ਡੀਏਵੀ ਸਕੂਲ ਵਿੱਚੋਂ 12ਵੀਂ ਜਮਾਤ ਵਿਚ ਇਤਹਾਸ ਵਿਸ਼ੇ ਵਿੱਚੋਂ ਅੱਵਲ ਰਹੀ ਸੀ। ਇਸ ਤੋਂ ਬਾਅਦ ਬੀਏ ਐੱਮਸੀਐੱਮ ਮੇਹਰ ਚੰਦ ਮਹਾਜਨ ਕਾਲਜ ਚੰਡੀਗੜ੍ਹ ਤੋਂ ਸਾਲ 2011 ਵਿਚ ਪਾਸ ਕੀਤੀ। ਉਹ ਪੰਜਾਬੀ ਵਿਸ਼ੇ ਕਾਰਨ ਇਕ ਵਾਰ ਟੈਸਟ ਦੇਣ ਮਗਰੋਂ ਪ੍ਰੀਖਿਆ ਪਾਸ ਨਹੀਂ ਕਰ ਸਕੀ ਸੀ। ਦਿੱਲੀ ਵਿਚ ਉਸ ਨੇ ਦੋ ਵਾਰ ਨਾਕਾਮ ਰਹਿਣ ਪਿੱਛੋ ਹਾਰ ਨਹੀਂ ਮੰਨੀ ਸੀ ਤੇ ਅਖ਼ੀਰ ਤੀਜੀ ਵਾਰ ਕਾਮਯਾਬ ਹੋ ਸਕੀ। ਵਿਨਰਜੀਤ ਮੁਤਾਬਕ ਉਸ ਨੇ ਸਾਲ 2016 ਵਿਚ ਦਿੱਲੀ ਤੋਂ ਪ੍ਰੀਖਿਆ ਲਈ ਕੋਚਿੰਗ ਲਈ ਹੈ।