ਕੈਨੇਡਾ ਜਾਣ ਦੇ ਚਾਹਵਾਨਾਂ ਲਈ ਜਰੂਰੀ ਖਬਰ
ਚੰਡੀਗੜ੍ਹ,17 ਸਤੰਬਰ(ਵਿਸ਼ਵ ਵਾਰਤਾ)-ਕੈਨੇਡਾ ਜਾਣ ਦੇ ਚਾਹਵਾਨਾਂ ਵੱਲੋਂ ਲਾਈਆਂ ਗਈਆਂ ਫਾਈਲਾਂ ਦਾ ਸਟੇਟਸ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਨਹੀਂ ਦੱਸਿਆ ਜਾਂਦਾ ਸੀ, ਜਿਸ ਕਾਰਨ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਇਧਰ-ਉਧਰ ਭਟਕਣਾ ਪੈਂਦਾ ਸੀ। ਜਿਸ ਦੇ ਚੱਲਦਿਆਂ ਕਈ ਵਾਰ ਏਜੰਟ ਗੁੰਮਰਾਹ ਵੀ ਕਰ ਦਿੰਦੇ ਸਨ। ਹੁਣ ਲੱਖਾਂ ਦੀ ਗਿਣਤੀ ਵਿੱਚ ਅਰਜ਼ੀਆਂ ਪੈਂਡਿੰਗ ਹੋਣ ਕਾਰਨ, ਕੈਨੇਡਾ ਸਰਕਾਰ ਨੇ ਹਰੇਕ ਪ੍ਰੋਫਾਈਲ ‘ਤੇ ਲੱਗਣ ਵਾਲਾ ਸਮਾਂ ਦੱਸਣਾ ਸ਼ੁਰੂ ਕਰ ਦਿੱਤਾ ਹੈ। ਕੈਨੇਡਾ ਸਰਕਾਰ ਨੇ ਸਤੰਬਰ ‘ਚ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਇਹ ਜਾਣਕਾਰੀ ਦਿੱਤੀ ਹੈ।
ਵੈੱਬਸਾਈਟ ਮੁਤਾਬਕ ਵਿਜ਼ਟਰ ਵੀਜ਼ਾ ਲਈ 137 ਦਿਨ, ਵਿਦਿਆਰਥੀ ਵੀਜ਼ੇ ਲਈ 12 ਹਫ਼ਤੇ, ਸਪਾਊਸ ਵੀਜ਼ੇ ਲਈ ਲਈ 23 ਮਹੀਨੇ, ਵਰਕ ਪਰਮਿਟ ਲਈ 29 ਹਫ਼ਤੇ ਲੱਗ ਰਹੇ ਹਨ। ਮਾਤਾ-ਪਿਤਾ ਅਤੇ ਗ੍ਰੈਂਡ ਪੇਰੈਂਟਸ ਦੇ ਸੁਪਰ ਵੀਜ਼ਾ ਲਈ 48 ਦਿਨ ਅਤੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਦੇ ਪੀਆਰ ਲਈ 36 ਮਹੀਨੇ ਲੱਗ ਰਹੇ ਹਨ। ਪਹਿਲੀ ਵਾਰ PR ਕਾਰਡ ਜਾਰੀ ਕਰਨ ਲਈ 65 ਦਿਨ ਲੱਗਦੇ ਹਨ। ਆਪਣਾ ਐਪਲੀਕੇਸ਼ਨ ਸਟੇਟਸ ਜਾਨਣ ਲਈ ਕੈਨੇਡਾ ਸਰਕਾਰ ਦੀ ਵੈੱਬਸਾਈਟ https://www.canada.ca/en.html ‘ਤੇ ਜਾਣ ਤੋਂ ਬਾਅਦ, ਚੈੱਕ ਪ੍ਰੋਸੈਸਿੰਗ ਟਾਈਮ ਸੈਕਸ਼ਨ ‘ਤੇ ਜਾਓ। ਐਪਲੀਕੇਸ਼ਨ ਟਾਈਪ ਕਰਨ ਨਾਲ ਸੂਚੀ ਖੁੱਲ੍ਹ ਜਾਵੇਗੀ। ਇਸ ਵਿੱਚ ਵੀਜ਼ਾ ਸ਼੍ਰੇਣੀ ਚੁਣੋ। ਕਲਿਕ ਕਰਨ ‘ਤੇ, ਤੁਹਾਨੂੰ ਦੋ ਵਿਕਲਪ ਮਿਲਣਗੇ। ਕੈਨੇਡਾ ਦੇ ਅੰਦਰ ਅਤੇ ਕੈਨੇਡਾ ਤੋਂ ਬਾਹਰ ਵਿਜ਼ਟਰ ਵੀਜ਼ਾ। ਕੈਨੇਡਾ ਤੋਂ ਬਾਹਰ ਦਾ ਵਿਕਲਪ ਤੁਸੀਂ ਕੈਨੇਡਾ ਦੇ ਬਾਹਰ ਦਾ ਵਿਕਲਪ ਚੁਣੋ ਅਤੇ ਉਸਤੋਂ ਬਾਅਦ ਦੇਸ਼ ਦਾ ਵਿਕਲਪ ਅੱਗੇ ਆਵੇਗਾ। ਇਸ ਤੋਂ ਬਾਅਦ ਹੇਠਾਂ ਗੇਟ ਪ੍ਰੋਸੈਸਿੰਗ ਟਾਈਮ ਦਾ ਵਿਕਲਪ ਹੋਵੇਗਾ, ਇੱਥੇ ਕਲਿੱਕ ਕਰਨ ਨਾਲ ਵੀਜ਼ਾ ਦਾ ਦਿਨ, ਮਹੀਨਾ ਦੱਸ ਦਿੱਤਾ ਜਾਵੇਗਾ। ਇਸ ਵੈੱਬਸਾਈਟ ‘ਤੇ ਪ੍ਰੋਸੈਸਿੰਗ ਦਾ ਸਮਾਂ ਵੀ ਪਤਾ ਕੀਤਾ ਜਾ ਸਕਦਾ ਹੈ ਪਰ ਬਾਇਓਮੈਟ੍ਰਿਕਸ ਕਰਨ ਤੋਂ ਬਾਅਦ।
ਕੈਨੇਡਾ ਇਮੀਗ੍ਰੇਸ਼ਨ ਕੰਸਲਟੈਂਸੀ ਵਿੱਚ ਲੰਮੇ ਸਮੇਂ ਤੋਂ ਸੇਵਾਵਾਂ ਨਿਭਾਅ ਰਹੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੋਵਿਡ ਕਾਰਨ ਪੈਂਡੈਂਸੀ ਵਧਣ ਤੋਂ ਬਾਅਦ ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਵਿਭਾਗ ਨੂੰ ਵੱਡੇ ਫੰਡ ਦਿੱਤੇ ਹਨ ਅਤੇ 1250 ਨਵੇਂ ਮੁਲਾਜ਼ਮਾਂ ਦੀ ਭਰਤੀ ਵੀ ਕੀਤੀ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਐਲਾਨ ਕੀਤਾ ਹੈ ਕਿ ਇਸ ਸਾਲ ਦਸੰਬਰ ਤੱਕ 80% ਪੈਂਡੈਂਸੀ ਖਤਮ ਕਰ ਦਿੱਤੀ ਜਾਵੇਗੀ। ਹਰ ਬਿਨੈਕਾਰ ਕੈਨੇਡਾ ਦੀ ਅਧਿਕਾਰਤ ਵੈੱਬਸਾਈਟ ‘ਤੇ ਖਾਤਾ ਬਣਾ ਕੇ ਆਪਣੀ ਅਰਜ਼ੀ ਦੀ ਸਥਿਤੀ ਦੀ ਜਾਂਚ ਕਰ ਸਕਦਾ ਹੈ।