ਓਟਾਵਾ, 16 ਅਗਸਤ : ਭਾਰਤ ਦੇ 71ਵੇਂ ਅਜ਼ਾਦੀ ਦਿਹਾੜੇ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਨੂੰ ਖਾਸ ਅੰਦਾਜ਼ ‘ਚ ਵਧਾਈ ਦਿੱਤੀ। ਉਨ੍ਹਾਂ ਭਾਰਤ ਤੇ ਕੈਨੇਡਾ ਦੇ ਮਜ਼ਬੂਤ ਰਿਸ਼ਤਿਆਂ ਦੀ ਗੱਲ ਕੀਤੀ ਤੇ ਕਿਹਾ ਕਿ ਇਨ੍ਹਾਂ ਦੋਹਾਂ ਦੇਸ਼ਾਂ ‘ਚ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਹਨ।ਉਨ੍ਹਾਂ ਕਿਹਾ,”ਅੱਜ ਅਸੀਂ ਭਾਰਤੀ ਤੇ ਭਾਰਤੀ-ਕੈਨੇਡੀਅਨਜ਼ ਭਾਈਚਾਰੇ ਨਾਲ ਮਿਲ ਕੇ ਭਾਰਤ ਦੇ ਆਜ਼ਾਦੀ ਦਿਹਾੜੇ ਨੂੰ ਮਨਾ ਰਹੇ ਹਾਂ। ਸਾਡੇ ਦੋਹਾਂ ਦੇਸ਼ਾਂ ‘ਚ ਕਈ ਗੱਲਾਂ ਇਕੋ ਜਿਹੀਆਂ ਹਨ। ਅਸੀਂ ਦੋਵੇਂ ਦੇਸ਼ ਲੋਕਤੰਤਰ, ਆਜ਼ਾਦੀ ਤੇ ਕਾਨੂੰਨ ਨੂੰ ਮੰਨਣ ਵਾਲੇ ਹਾਂ ਤੇ ਅਸੀਂ ਇਨ੍ਹਾਂ ਪ੍ਰਤੀ ਵਚਨਬੱਧ ਹਾਂ।ਜਸਟਿਨ ਟਰੂਡੋ ਨੇ ਜੀ-20 ਸੰਮੇਲਨ ਦੀ ਗੱਲ ਕਰਦਿਆਂ ਕਿਹਾ ਕਿ ਉਹ ਇਸ ਮੌਕੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਮਿਲੇ ਸਨ ਤੇ ਉਨ੍ਹਾਂ ਨਾਲ ਵਿਸ਼ਵ ਚਿੰਤਾਵਾਂ, ਸ਼ਾਂਤੀ, ਸੁਰੱਖਿਆ, ਲਿੰਗ ਭੇਦ ਦੂਰ ਕਰਨ ਸੰਬੰਧੀ ਕਈ ਵਿਸ਼ਿਆਂ ‘ਤੇ ਗੱਲਬਾਤ ਕੀਤੀ ਸੀ। ਉਨ੍ਹਾਂ ਭਾਰਤੀ-ਕੈਨੇਡੀਅਨਜ਼ ਦੀਆਂ ਸਿਫਤਾਂ ਕਰਦਿਆਂ ਕਿਹਾ ਕਿ ਉਹ ਦੇਸ਼ ਨੂੰ ਹੋਰ ਵੀ ਤਰੱਕੀ ਦੀ ਰਾਹ ‘ਤੇ ਲੈ ਜਾ ਰਹੇ ਹਨ। ਅਖੀਰ ਉਨ੍ਹਾਂ ਕਿਹਾ,”ਮੈਂ ਕੈਨੇਡਾ ਸਰਕਾਰ ਤੇ ਪਤਨੀ ਸੋਫੀ ਵਲੋਂ ਆਪ ਸਭ ਨੂੰ ਭਾਰਤ ਦੇ ਸੁਤੰਤਰਤਾ ਦਿਵਸ ਦੀਆਂ ਮੁਬਾਰਕਾਂ ਦਿੰਦਾ ਹਾਂ।
Latest News : Guyana ਵਿੱਚ ਨਿੱਘੇ ਸੁਆਗਤ ਲਈ ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਭਾਈਚਾਰੇ ਦਾ ਕੀਤਾ ਧੰਨਵਾਦ
Latest News : Guyana ਵਿੱਚ ਨਿੱਘੇ ਸੁਆਗਤ ਲਈ ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਭਾਈਚਾਰੇ ਦਾ ਕੀਤਾ ਧੰਨਵਾਦ Georgetown, 20 ਨਵੰਬਰ...