ਵੈਨਕੂਵਰ, 2 ਅਕਤੂਬਰ : ਕੈਨੇਡਾ ਵਿਚ ਜਗਮੀਤ ਸਿੰਘ ਨੂੰ ਇਥੋਂ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਦਾ ਨੇਤਾ ਚੁਣਿਆ ਗਿਆ ਹੈ| ਓਂਟਾਰੀਓ ਪ੍ਰਾਂਤ ਦੇ ਸੰਸਦ ਮੈਂਬਰ 38 ਸਾਲਾ ਸਿੱਖ ਜਗਮੀਤ ਸਿੰਘ ਨੂੰ ਸਾਲ 2019 ਦੀਆਂ ਚੋਣਾਂ ਵਿਚ ਪ੍ਰਧਾਨ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਖਿਲਾਫ ਦਲ ਦੀ ਅਗਵਾਈ ਕਰਨ ਪਹਿਲੇ ਮਤਦਾਨ ਦੇ ਆਧਾਰ ਤੇ ਪਾਰਟੀ ਦਾ ਨੇਤਾ ਚੁਣਿਆ ਗਿਆ ਹੈ|
ਜਗਮੀਤ ਸਿੰਘ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਧੰਨਵਾਦ ਨਿਊ ਡੈਮੋਕ੍ਰੇਟਸ, ਪ੍ਰਧਾਨ ਮੰਤਰੀ ਦੀ ਦੌੜ ਹੁਣ ਸ਼ੁਰੂ ਹੋ ਗਈ ਹੈ| ਉਨ੍ਹਾਂ ਕਿਹਾ ਕਿ ਮੈਂ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਬਣਨ ਲਈ ਆਪਣੀ ਮੁਹਿੰਮ ਅਧਿਕਾਰਿਕ ਤੌਰ ਤੇ ਅੱਜ ਤੋਂ ਸ਼ੁਰੂ ਕਰ ਦਿੱਤੀ ਹੈ|
ਇਸ ਦੌਰਾਨ ਜਗਮੀਤ ਸਿੰਘ ਦੇ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਬਣਨ ਦੀ ਪੂਰੀ ਸੰਭਾਵਨਾ ਹੈ| ਕੈਨੇਡਾ ਵਿਚ ਜਗਮੀਤ ਸਿੰਘ ਦੀ ਇਸ ਪ੍ਰਾਪਤੀ ਨਾਲ ਪੰਜਾਬੀਆਂ ਅਤੇ ਸਿੱਖਾਂ ਦਾ ਸਿਰ ਮਾਣ ਨਾਲ ਉਚਾ ਹੋ ਗਿਆ ਹੈ| !
ਸਾਬਕਾ ਪ੍ਰਧਾਨ ਮੰਤਰੀ Manmohan Singh ਦਾ ਦਿਹਾਂਤ
ਦਿੱਲੀ ਏਮਜ਼ ਵਿੱਚ ਲਏ ਆਖਰੀ ਸਾਹ ਨਵੀਂ ਦਿੱਲੀ 26 ਦਸੰਬਰ ( ਵਿਸ਼ਵ ਵਾਰਤਾ )-ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਵੀਰਵਾਰ...