ਕੈਥੋਲਿਕ ਚਰਚ ਦੇ ਸਾਬਕਾ ਪੋਪ, ਬੇਨੇਡਿਕਟ XVI ਦਾ 95 ਸਾਲ ਦੀ ਉਮਰ ਵਿੱਚ ਦਿਹਾਂਤ
ਚੰਡੀਗੜ੍ਹ 31 ਦਸੰਬਰ(ਵਿਸ਼ਵ ਵਾਰਤਾ)- ਕੈਥੋਲਿਕ ਈਸਾਈਆਂ ਦੇ ਸਭ ਤੋਂ ਵੱਡੇ ਧਾਰਮਿਕ ਨੇਤਾ ਸਾਬਕਾ ਪੋਪ ਬੇਨੇਡਿਕਟ ਦਾ ਅੱਜ 95 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹਨਾਂ ਦੀ ਸਿਹਤ ਬਹੁਤ ਖਰਾਬ ਸੀ। ਪੋਪ ਬੇਨੇਡਿਕਟ XVI ਨੇ 2013 ਵਿੱਚ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਅਹੁਦਾ ਛੱਡਣ ਸਮੇਂ ਪੋਪ ਬੇਨੇਡਿਕਟ ਨੇ ਅਸਤੀਫੇ ਦਾ ਕਾਰਨ ਵਿਗੜਦੀ ਸਿਹਤ ਨੂੰ ਦੱਸਿਆ ਸੀ।