ਮੋਹਾਲੀ- ਸੀਨੀਅਰ ਪੱਤਰਕਾਰ ਕੇ. ਜੇ. ਸਿੰਘ ਤੇ ਉਸਦੀ ਮਾਤਾ ਗੁਰਚਰਨ ਕੌਰ ਦੀ ਹੱਤਿਆ ਨੂੰ 7 ਦਿਨ ਬੀਤਣ ਤੋਂ ਬਾਅਦ ਵੀ ਐੈੱਸ. ਆਈ. ਟੀ. ਕੇਸ ‘ਚ ਕੋਈ ਵੀ ਵੱਡਾ ਖੁਲਾਸਾ ਨਹੀਂ ਕਰ ਸਕੀ, ਜਾਂ ਇਹ ਕਹੀਏ ਕਿ ਪੰਜਾਬ ਪੁਲਿਸ ਜਿੰਨਾ ਹੀ ਕੇਸ ਦੇ ਨਜ਼ਦੀਕ ਪਹੁੰਚਦੀ ਜਾ ਰਹੀ ਹੈ, ਓਨਾ ਹੀ ਉਲਝਦੀ ਜਾ ਰਹੀ ਹੈ ਕਿਉਂਕਿ ਕੋਈ ਠੋਸ ਸਬੂਤ ਪੁਲਿਸ ਦੇ ਹੱਥ ਨਹੀਂ ਲੱਗ ਰਹੇ। ਜੲਣਕਾਰੀ ਮੁਤਾਬਿਕ ਪੁਲਿਸ ਨੇ ਕੇ. ਜੇ. ਸਿੰਘ ਦੇ ਸਾਰੇ ਨਜ਼ਦੀਕੀਆਂ ‘ਤੇ ਨਜ਼ਰ ਰੱਖੀ ਹੋਈ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕੇ. ਜੇ. ਸਿੰਘ ਦੇ ਜਿੰਨੇ ਵੀ ਬੈਂਕ ਖਾਤੇ ਹਨ, ਉਨ੍ਹਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਕੇ. ਜੇ. ਸਿੰਘ ਦੇ ਜਿੰਨੇ ਵੀ ਕਰੀਬੀਆਂ ਦੇ ਬੈਂਕ ਖਾਤੇ ਹਨ, ਉਨ੍ਹਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਕੀਤੀ ਜਾਂਚ ਵਿਚ ਇੱਕ ਗੱਲ ਤਾਂ ਸਾਹਮਣੇ ਆਈ ਹੈ ਕਿ ਕੇ. ਜੇ. ਸਿੰਘ ਤੇ ਉਸ ਦੀ ਮਾਂ ਦੀ ਹੱਤਿਆ ਉਸ ਦੇ ਕਿਸੇ ਕਰੀਬੀ ਵਲੋਂ ਰਚੀ ਸਾਜ਼ਿਸ਼ ਦਾ ਹਿੱਸਾ ਹੈ ਪਰ ਕੇ. ਜੇ. ਸਿੰਘ ਦੀ ਭੈਣ ਪਿਛਲੇ 9 ਸਾਲਾਂ ਤੋਂ ਲਾਪਤਾ ਹੈ, ਉਸ ਦਾ ਕਿਸੇ ਨੂੰ ਵੀ ਪਤਾ ਨਹੀਂ ਹੈ, ਜਿਸ ਨੇ ਇੰਨੇ ਸਮੇਂ ਵਿਚ ਕੇ. ਜੇ. ਸਿੰਘ ਦੇ ਪਰਿਵਾਰ ਨਾਲ ਕੋਈ ਵੀ ਸੰਪਰਕ ਨਹੀਂ ਕੀਤਾ, ਫਿਰ ਵੀ ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਪੁਲਿਸ ਦੇ ਸੀਨੀਅਰ ਅਫ਼ਸਰਾਂ ਵਲੋਂ ਕਿਹਾ ਗਿਆ ਸੀ ਕਿ ਦੋ ਸ਼ੱਕੀ ਲੋਕਾਂ ਨੂੰ ਕੇ. ਜੇ. ਸਿੰਘ ਦੇ ਪਰਿਵਾਰ ਵਾਲਿਆਂ ਨੇ ਉਸ ਦੇ ਘਰ ਦੇ ਕੋਲ ਦੇਖਿਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਸ਼ੱਕੀ ਵਿਅਕਤੀਆਂ ਦੇ ਸਕੈੱਚ ਬਣਵਾਉਣ ਦੀ ਗੱਲ ਕਹੀ ਸੀ। ਹੁਣ ਇਹ ਲੱਗਦਾ ਹੈ ਕਿ ਪੁਲਿਸ ਨੂੰ ਸਕੈੱਚ ਨਾਲ ਚਿਹਰਾ ਕਲੀਅਰ ਹੋ ਚੁੱਕਾ ਹੈ ਤੇ ਪੁਲਿਸ ਟੀਮਾਂ ਮੁਲਜ਼ਮਾਂ ਦੀ ਭਾਲ ਵਿਚ ਜੁਟ ਗਈਆਂ ਹਨ। ਇਸ ਦੇ ਨਾਲ ਹੀ ਪੁਲਿਸ ਬਲਾਈਂਡ ਮਰਡਰ ਕੇਸਾਂ ਦੀ ਸਟੱਡੀ ਕਰ ਰਹੀ ਹੈ, ਤਾਂ ਕਿ ਉਨ੍ਹਾਂ ਤੋਂ ਪੁਲਿਸ ਦੇ ਹੱਥ ਕੁੱਝ ਲੱਗ ਸਕੇ। ਕਈ ਬਲਾਈਂਡ ਮਰਡਰ ਕੇਸ ਅਜਿਹੇ ਹਨ, ਜਿਨ੍ਹਾਂ ਪਿੱਛੇ ਮਰਨ ਵਾਲਿਆਂ ਦੇ ਨਜ਼ਦੀਕੀਆਂ ਦਾ ਹੱਥ ਹੁੰਦਾ ਹੈ ਤੇ ਪੁਲਿਸ ਅਜਿਹੇ ਹੀ ਕੇਸਾਂ ਦੀ ਸਟੱਡੀ ਕਰ ਰਹੀ ਹੈ। ਪੁਲਿਸ ਇਸ ਥਿਊਰੀ ‘ਤੇ ਵੀ ਕੰਮ ਕਰ ਰਹੀ ਹੈ ਕਿ ਕੇਜੇ ਸਿੰਘ ਦੀ ਮੌਤ ਨਾਲ ਕਿਸ ਨੂੰ ਸਭ ਤੋਂ ਜ਼ਿਆਦਾ ਫਾਇਦਾ ਪੁੱਜਦਾ। ਕਿਉਂਕਿ ਵਸੀਅਤ ਦੇ ਹਿਸਾਬ ਨਾਲ ਕੇਜੇ ਸਿੰਘ ਨੂੰ ਫੇਜ – 3ਬੀ2 ਸਥਿਤ ਇਸ ਕੋਠੀ ਦੇ ਅੰਦਰ ਪਿਆ ਸਾਰਾ ਸਾਮਾਨ ਅਤੇ ਲੋਕਰ ਵਿੱਚ ਮੌਜੂਦ ਜਿਊਲਰੀ ਜਿਸਦੀ ਕੀਮਤ ਲੱਖਾਂ ਦੱਸੀ ਜਾ ਰਹੀ ਹੈ, ਉਹ ਮਿਲਣੀ ਤੈਅ ਸੀ। ਅਜਿਹੇ ਵਿੱਚ ਹੁਣ ਇਹ ਸਵਾਲ ਖੜਾ ਹੁੰਦਾ ਹੈ ਕਿ ਕੇ.ਜੇ. ਸਿੰਘ ਦੀ ਮੌਤ ਦੇ ਬਾਅਦ ਇਹ ਸਭ ਕਿਸ ਨੂੰ ਮਿਲਣਾ ਸੀ। ਇੱਕ ਗੱਲ ਤਾਂ ਤੈਅ ਹੈ ਕਿ ਹੱਤਿਆਰੇ ਕੇ.ਜੇ. ਸਿੰਘ ਨੂੰ ਮਾਰਨ ਦੀ ਨੀਅਤ ਨਾਲ ਹੀ ਆਏ ਸਨ। ਉਨ੍ਹਾਂ ਨੂੰ ਤੱਦ ਤੱਕ ਚਾਕੂ ਮਾਰੇ ਗਏ, ਜਦੋਂ ਤੱਕ ਹੱਤਿਆਰਿਆਂ ਦੀਆਂ ਅੱਖਾਂ ਦੇ ਸਾਹਮਣੇ ਮਰ ਨਹੀਂ ਗਏ। ਬਜੁਰਗ ਮਾਂ ਨੂੰ ਮਾਰਨਾ ਇਸ ਲਈ ਜਰੂਰੀ ਸੀ, ਕਿਉਂਕਿ ਉਹ ਹੱਤਿਆਰੇ ਨੂੰ ਵੇਖ ਚੁੱਕੀ ਸੀ।
Haryana ਨੂੰ ਚੰਡੀਗੜ੍ਹ ਵਿੱਚ ਵਿਧਾਨ ਸਭਾ ਲਈ ਜਮੀਨ ਦੇਣ ਦਾ ਮਾਮਲਾ
Haryana ਨੂੰ ਚੰਡੀਗੜ੍ਹ ਵਿੱਚ ਵਿਧਾਨ ਸਭਾ ਲਈ ਜਮੀਨ ਦੇਣ ਦਾ ਮਾਮਲਾ ਅੱਜ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲੇਗਾ ‘ਆਪ’ ਦਾ...