ਚੰਡੀਗੜ੍ਹ, 28 ਨਵੰਬਰ (ਵਿਸ਼ਵ ਵਾਰਤਾ) – ਪੰਜਾਬ ਵਿਧਾਨ ਸਭਾ ਦਾ ਸੈਸ਼ਨ ਦੂਸਰੇ ਦਿਨ ਸ਼ੁਰੂ ਹੁੰਦੇ ਹੀ ਹੰਗਾਮੇ ਦੀ ਭੇਂਟ ਚੜ੍ਹ ਗਿਆ| ਉਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਸਿਰਫ ਹੰਗਾਮਾ ਕਰਨਾ ਹੀ ਆਉਂਦਾ ਹੈ ਅਤੇ ਅਜਿਹਾ ਕਰਕੇ ਇਨ੍ਹਾਂ ਲੋਕਾਂ ਨੇ ਸਦਨ ਦੀ ਮਰਿਆਦਾ ਭੰਗ ਕੀਤੀ ਹੈ| ਉਨ੍ਹਾਂ ਕਿਹਾ ਕਿ ਵਿਰੋਧੀ ਪੱਖ ਇਹ ਮੰਗ ਕਰ ਰਹੀ ਹੈ ਕਿ ਸਦਨ ਦੀ ਕਾਰਵਾਈ ਹੋਰ ਦਿਨਾਂ ਲਈ ਵਧਾਈ ਜਾਵੇ ਪਰ ਇਸ ਦੇ ਨਾਲ ਸਿਰਫ ਪੈਸਿਆਂ ਦੀ ਬਰਬਾਦੀ ਹੋਵੇਗੀ| ਕੈਪਟਨ ਨੇ ਕਿਹਾ ਕਿ ਇਕ ਦਿਨ ਦੀ ਵਿਧਾਨ ਸਭਾ ਦਾ ਖਰਚਾ 70 ਲੱਖ ਰੁਪਏ ਆਉਂਦਾ ਹੈ| ਇਸ ਲਈ ਸੈਸ਼ਨ ਦਾ ਸਮਾਂ ਵਧਾਉਣਾ ਪੈਸਿਆਂ ਦੀ ਦੁਰਵਰਤੋਂ ਦੇ ਸਿਵਾਏ ਹੋਰ ਕੁਝ ਨਹੀਂ ਹੈ|
Punjab News: ਮੁੱਖ ਮੰਤਰੀ ਵੱਲੋਂ ਬਟਾਲਾ-ਕਾਦੀਆਂ ਰੋਡ ‘ਤੇ ਵਾਪਰੇ ਦਰਦਨਾਕ ਸੜਕ ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ
Punjab News: ਮੁੱਖ ਮੰਤਰੀ ਵੱਲੋਂ ਬਟਾਲਾ-ਕਾਦੀਆਂ ਰੋਡ 'ਤੇ ਵਾਪਰੇ ਦਰਦਨਾਕ ਸੜਕ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ https://x.com/BhagwantMann/status/1840704593019212125?t=RJiitisqDIryYxchJJcFCg&s=19 ਚੰਡੀਗੜ੍ਹ, 30 ਸਤੰਬਰ...