ਵੱਡੀ ਖਬਰ
ਕੇਦਾਰਨਾਥ ਤੋਂ 2 ਕਿ.ਮੀ. ਦੂਰ ਹੈਲੀਕਾਪਟਰ ਕ੍ਰੈਸ਼: 2 ਪਾਇਲਟਾਂ ਸਮੇਤ 6 ਲੋਕਾਂ ਦੀ ਮੌਤ
ਚੰਡੀਗੜ੍ਹ 18 ਅਕਤੂਬਰ(ਵਿਸ਼ਵ ਵਾਰਤਾ) – ਇਸ ਸਮੇਂ ਦੀ ਵੱਡੀ ਖਬਰ ਉੱਤਰਾਖੰਡ ਦੇ ਰੁਦਰਪ੍ਰਯਾਗ ਤੋਂ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਕੇਦਾਰਨਾਥ ਤੋਂ 2 ਕਿ.ਮੀ. ਦੂਰ ਇੱਕ ਨਿੱਜੀ ਕੰਪਨੀ ਦਾ ਹੈਲੀਕਾਪਟਰ ਕਰੈਸ਼ ਹੋ ਗਿਆ। ਇਸ ਹਾਦਸੇ ‘ਚ ਪਾਇਲਟ ਸਮੇਤ 6 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਹੋਰ ਜਾਣਕਾਰੀ ਅਨੁਸਾਰ ਹੈਲੀਕਾਪਟਰ ਨੇ ਪਾਥ ਤੋਂ ਉਡਾਨ ਭਰੀ ਸੀ ਅਤੇ ਗਰੁਡਚੱਟੀ ਨੇੜੇ ਹਾਦਸਾਗ੍ਰਸਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਹੈਲੀਕਾਪਟਰ ਪ੍ਰਾਈਵੇਟ ਕੰਪਨੀ ਆਰੀਅਨ ਹੈਲੀ ਦਾ ਸੀ। ਇਹ ਉੱਤਰਕਾਸ਼ੀ ਦੀ ਇੱਕ ਕੰਪਨੀ ਹੈ। ਇਹ ਕੇਦਾਰਨਾਥ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਨੂੰ ਟੂਰ ਪੈਕੇਜ ਦਿੰਦਾ ਹੈ।