ਹੁਸ਼ਿਆਰਪੁਰ 30 ਜੂਨ (ਵਿਸ਼ਵ ਵਾਰਤਾ):

ਕੇਂਦਰ ਸਰਕਾਰ ਨੇ ਲੋਕ ਮਾਰੂ ਨੀਤੀਆਂ ਲਾਗੂ ਕਰਨ ਵਿੱਚ ਇੱਕ ਦੂਜੇ ਨੂੰ ਪਿੱਛੇ ਸੁੱਟਿਆ ਹੈ । ਕੇਂਦਰ ਸਰਕਾਰ ਨੇ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਬੇਤਹਾਸ਼ਾ ਵਾਧਾ ਕਰਕੇ ਹਰ ਵਰਗ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ ਅੱਜ ਦੇ ਸਮੇ ਵਿੱਚ ਇੱਕ ਦਿਹਾੜੀਦਾਰ ਵਿਅਕਤੀ ਦਿਹਾੜੀ ਕਰਕੇ ਆਪਣਾ ਪ੍ਰੀਵਾਰ ਨਹੀ ਪਾਲ ਸਕਦਾ ਇਹਨਾ ਗੱਲਾ ਦਾ ਪ੍ਰਗਟਾਵਾ “ਰਵਿਦਾਸੀਆ ਏਕਤਾ ਦਲ ਪੰਜਾਬ” ਦੇ ਚੈਅਰਮੈਨ ਚਿਰੰਜੀ ਲਾਲ ਤੇ ਸੂਬਾ ਪ੍ਰਧਾਨ ਮੇਜਰ ਨੱਸਰਾ ਵਾਲੇ ਨੇ ਸਾਝੇ ਰੂਪ ਵਿੱਚ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕੀਤਾ । ਉਹਨਾ ਕਿਹਾ ਕਿ ਜਦੋ ਦੀ ਮੋਦੀ ਸਰਕਾਰ ਨੇ ਦੇਸ ਦੀ ਕਮਾਨ ਸਾਭੀ ਹੈ ਉਦੋ ਤੋ ਹੀ ਮਹਿੰਗਾਈ ਸਿਖਰ ਤੇ ਪਹੁੰਚ ਚੁੱਕੀ ਹੈ ਇਸ ਵੇਲੇ ਗਰੀਬ ਦੇ ਨਾਲ ਮੱਧਅਮ ਵਰਗ ਲਈ ਵੱਡੀ ਪ੍ਰੇਸ਼ਾਨੀ ਪੈਦਾ ਹੋ ਰਹੀ ਹੈ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸਾਰੀਆਂ ਲੋੜੀਂਦੀਆਂ ਚੀਜ਼ਾਂ ਨੂੰ ਜੀ ਐਸ ਟੀ ਦੇ ਦਾਇਰੇ ਵਿੱਚ ਲਿਆਂਦਾ ਹੈ ਜਿਸ ਦੀ ਮਾਰ ਆਮ ਆਦਮੀ ਝੱਲ ਰਿਹਾ ਹੈ ਪ੍ਰੰਤੂ ਡੀਜ਼ਲ ਤੇ ਪੈਟਰੋਲ ਨੂੰ ਜੀ ਐੱਸ ਟੀ ਦੇ ਦਾਇਰੇ ਤੋਂ ਬਾਹਰ ਰੱਖ ਕੇ ਕੇਦਰ ਸਰਕਾਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਆਮ ਲੋਕਾਂ ਪ੍ਰਤੀ ਇਮਾਨਦਾਰ ਨਹੀਂ ਹੈ ਉਹਨਾ ਕਿਹਾ ਕਿ ਪੈਟਰੋਲੀਅਮ ਪਦਾਰਥ ਜੀਐੱਸਟੀ ਵਿੱਚ ਸ਼ਾਮਿਲ ਹੋਣ ਨਾਲ ਕੀਮਤਾਂ ਵਿੱਚ ਭਾਰੀ ਕਮੀ ਹੋਵੇਗੀ ਅਤੇ ਇਸ ਨਾਲ ਮਹਿਗਾਈ ਘਟੇਗੀ ਪ੍ਰੰਤੂ ਕੇਦਰ ਸਰਕਾਰ ਇਹ ਚਾਹੁੰਦੀ ਨਹੀ ਹੈ ।ਦਲ ਦੇ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੈਟਰੋਲ ਨੂੰ ਜੀਐਸਟੀ ਦੇ ਦਾਇਰੇ ਵਿੱਚ ਲਿਆਂਦਾ ਜਾਵੇ ਤਾ ਕਿ ਆਮ ਲੋਕਾ ਨੂੰ ਸੁੱਖ ਦਾ ਸਾਹ ਅਾ ਸਕੇ