ਕੇਜਰੀਵਾਲ ਵੱਲੋਂ ਐਸਸੀ ਭਾਈਚਾਰੇ ਲਈ ਪੰਜ ਗਰੰਟੀਆਂ
ਐਸਸੀ ਭਾਈਚਾਰੇ ਦੇ ਵਿਦਿਆਰਥੀਆਂ ਨੂੰ ਦੇਵਾਂਗੇ ਮੁਫਤ ਸਿੱਖਿਆ-ਕੇਜਰੀਵਾਲ
ਚੰਡੀਗੜ੍ਹ,7 ਦਸੰਬਰ(ਵਿਸ਼ਵ ਵਾਰਤਾ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਐਸਸੀ ਭਾਈਚਾਰੇ ਦੇ ਲੋਕਾਂ ਲਈ ਪੰਜ ਗਰੰਟੀਆਂ ਦਾ ਐਲਾਨ ਕੀਤਾ ਹੈ। ਇਹ ਪੰਜ ਗਰੰਟੀਆਂ ਇਸ ਪ੍ਰਕਾਰ ਹਨ-:
- ਪੰਜਾਬ ਦੇ ਐਸਸੀ ਭਾਈਚਾਰੇ ਦੇ ਸਾਰੇ ਬੱਚਿਆਂ ਨੂੰ ਫ੍ਰੀ ਸਿੱਖਿਆ
- ਕੋਚਿੰਗ ਲੈਣ ਵਾਲਿਆਂ ਦੀ ਫੀਸ ਸਰਕਾਰ ਦੇਵੇਗੀ
- ਉੱਚੇਰੀ ਸਿੱਖਿਆ ਲਈ ਵਿਦੇਸ਼ ਜਾਣ ਦਾ ਖਰਚਾ ਸਰਕਾਰ ਦੇਵੇਗੀ
- ਪਰਿਵਾਰ ਵਿੱਚ ਬੀਮਾਰ ਹੋਣ ਵਾਲੇ ਹਰ ਵਿਅਕਤੀ ਦਾ ਇਲਾਜ ਸਰਕਾਰ ਵੱਲੋਂ ਮੁਫਤ ਕੀਤਾ ਜਾਵੇਗਾ
- ਹਰ ਔਰਤ ਨੂੰ ਹਰ ਮਹੀਨੇ ਹਜਾਰ ਰੁਪਏ ਸਰਕਾਰ ਵੱਲੋਂ ਦਿੱਤੇ ਜਾਣਗੇ