ਨਵੀਂ ਦਿੱਲੀ 11 ਮਈ( ਵਿਸ਼ਵ ਵਾਰਤਾ)- ਆਪ ਸੁਪਰੀਮੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜੇਲ੍ਹ ਚੋ ਬਾਹਰ ਨਿਕਲਦੇ ਹੀ ਲੋਕ ਸਭਾ ਚੋਣਾਂ ਲਈ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। ਜਿੱਥੇ ਅੱਜ ਉਹਨਾਂ ਨੇ ਦਿੱਲੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਰੋਡ ਸ਼ੋ ਵੀ ਕੱਢਿਆ ਉੱਥੇ ਇਹਨਾਂ ਚੋਣਾਂ ਲਈ ਨਵੀਂ ਰਣਨੀਤੀ ਬਣਾਉਣ ਲਈ ਦਿੱਲੀ ਦੇ ਸਾਰੇ ਵਿਧਾਇਕਾਂ ਨੂੰ ਕੱਲ 12 ਮਈ ਨੂੰ ਮੁੱਖ ਮੰਤਰੀ ਨਿਵਾਸ ਤੇ ਪਹੁੰਚਣ ਦਾ ਸੱਦਾ ਦਿੱਤਾ । ਇੱਥੇ ਇਹ ਗੱਲ ਵਰਨਯੋਗ ਹੈ ਕਿ ਤੇ ਲੋਕ ਸਭਾ ਚੋਣਾਂ ਦਾ ਪ੍ਰੋਗਰਾਮ ਹੋਣ ਤੋਂ ਪਹਿਲਾਂ ਹੀ ਈਡੀ ਨੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਉਹਨਾਂ ਦੀ ਸੁਪਰੀਮ ਕੋਰਟ ਦੇ ਹੁਕਮਾਂ ਤੇ ਕੱਲ੍ਹ ਹੀ 51 ਦਿਨਾਂ ਬਾਅਦ ਰਿਹਾਈ ਹੋਈ ਹੈ।
Accident: 50 ਮੀਟਰ ਡੂੰਘੀ ਖੱਡ ‘ਚ ਡਿੱਗਿਆ ਟਰੱਕ
Accident: 50 ਮੀਟਰ ਡੂੰਘੀ ਖੱਡ 'ਚ ਡਿੱਗਿਆ ਟਰੱਕ 10 ਦੀ ਮੌਤ, ਕਈ ਜ਼ਖਮੀ ਨਵੀ ਦਿੱਲੀ, 22 ਜਨਵਰੀ : ਕਰਨਾਟਕ...