ਕੇਂਦਰ ਵੱਲੋਂ ਰਾਜਾਂ ਨੂੰ ਨਿਰਦੇਸ਼
5 ਦਿਨ ਦੇ ਅੰਦਰ ਖੋਲ੍ਹੇ ਜਾਣ ਮੈਡੀਕਲ ਕਾਲਜ
ਦਿੱਲੀ, 26 ਨਵੰਬਰ (ਵਿਸ਼ਵ ਵਾਰਤਾ)- ਦੇਸ਼ ਭਰ ਵਿੱਚ ਕੋਰੋਨਾ ਮਹਾਂਮਾਰੀ ਦੇ ਗੰਭੀਰ ਸੰਕਟ ਵਿੱਚ ਨੈਸ਼ਨਲ ਮੈਡੀਕਲ ਕਮੀਸ਼ਨ ਦੀ ਸਿਫਾਰਿਸ਼ ਉਤੇ ਸਰਕਾਰ ਨੇ ਮੈਡੀਕਲ ਕਾਲਜਾਂ ਨੂੰ ਖੋਲ੍ਹਣ ਦਾ ਫੈਸਲਾ ਲਿਆ ਹੈ। ਇਸ ਦੇ ਲਈ ਕੇਂਦਰ ਸਰਕਾਰ ਨੇ ਰਾਜਾਂ ਨੂੰ ਕਿਹਾ ਹੈ ਕਿ ਇੱਕ ਦਸੰਬਰ ਜਾਂ ਇਸ ਤੋਂ ਪਹਿਲਾਂ ਮੈਡੀਕਲ ਕਾਲਜ ਖੋਲ੍ਹੇ ਜਾਣ। ਦੱਸ ਦੱਇਏ ਕਿ ਕੋਰੋਨਾ ਪ੍ਰਭਾਵ ਦੇ ਚਲਦੇ ਖਤਰੇ ਨੂੰ ਦੇਖਦੇ ਹੋਏ ਰਾਜਾਂ ਨੂੰ 31 ਦਸੰਬਰ ਤੱਕ ਸਕੂਲ ਕਾਲਜ ਬੰਦ ਰੱਖਣ ਲਈ ਕਿਹਾ ਗਿਆ ਹੈ। ਪਰ ਇਸ ਸਮੇਂ ਮੈਡੀਕਲ ਕਾਲਜ ਖੋਲਣ ਦਾ ਨਿਰਦੇਸ਼ ਸਰਕਾਰ ਨੇ ਜਾਰੀ ਕਰ ਦਿੱਤਾ ਹੈ। ਤਾਂ ਕਿ ਕਿਸੀ ਤਰ੍ਹਾਂ ਵੀ ਮੈਡੀਕਲ ਗ੍ਰੈਜੂਏਟ ਦਾ ਕੋਰਸ ਪੂਰਾ ਹੋ ਸਕੇ। ਕੇਂਦਰ ਸਰਕਾਰ ਨੇ ਕਿਹਾ ਹੈ ਕਿ ਰਾਜ ਵਿੱਚ ਕੋਰੋਨਾ ਵਾਇਰਸ ਦੇ ਪ੍ਰੋਟੋਕਾਲ ਅਤੇ ਸਖ਼ਤ ਗਾਇਡਲਾਈਨ ਨੂੰ ਮੰਨਦੇ ਹੋਏ ਮੈਡੀਕਲ ਕਾਲਜ ਖੋਲ੍ਹੇ ਜਾਣ।