ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਪੇਸ਼ ਕਰਨਗੇ 2023-24 ਦਾ ਬਜਟ
ਚੰਡੀਗੜ੍ਹ, 1ਫਰਵਰੀ (ਵਿਸ਼ਵ ਵਾਰਤਾ) ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਸਵੇਰੇ 11 ਵਜੇ ਸੰਸਦ ਵਿੱਚ ਵਿੱਤੀ ਸਾਲ 2023-24 ਲਈ ਕੇਂਦਰੀ ਬਜਟ 2023 ਪੇਸ਼ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਇਹ ਪੰਜਵਾਂ ਬਜਟ ਹੈ। ਪਿਛਲੇ ਦੋ ਸਾਲਾਂ ਦੇ ਆਮ ਬਜਟ ਵਾਂਗ ਇਹ ਬਜਟ ਵੀ ਕਾਗਜ਼ ਰਹਿਤ ਹੋਵੇਗਾ। ਇਸ ਬਜਟ ਵਿੱਚ ਦੇਸ਼ ਦੇ ਆਰਥਿਕ ਵਿਕਾਸ ਅਤੇ ਆਰਥਿਕਤਾ ਨਾਲ ਸਬੰਧਤ ਕਈ ਫੈਸਲੇ ਲਏ ਜਾਣਗੇ। ਇਸ ਆਮ ਬਜਟ ਤੋਂ ਬਹੁਤ ਸਾਰੀਆਂ ਉਮੀਦਾਂ ਜੁੜੀਆਂ ਹੋਈਆਂ ਹਨ, ਜਿਸ ਵਿੱਚ ਖੇਤੀਬਾੜੀ, ਸਿੱਖਿਆ, ਆਮਦਨ ਕਰ ਦੀਆਂ ਸਲੈਬਾਂ, ਸਿਹਤ ਅਤੇ ਸਰਕਾਰੀ ਸਕੀਮਾਂ ਤੋਂ ਲੈ ਕੇ ਨੌਕਰੀ ਪੇਸ਼ੇ ਤੋਂ ਲੈ ਕੇ ਬੱਚਿਆਂ ਦੀ ਸਿੱਖਿਆ ਅਤੇ ਹੋਮ ਲੋਨ ਤੋਂ ਲੈ ਕੇ ਸਿਹਤ ਬੀਮਾ ਤੱਕ ਦੇ ਨਿਯਮਾਂ ਵਿੱਚ ਬਦਲਾਅ ਦੀਆਂ ਕਈਆਂ ਉਮੀਦਾਂ ਜੁੜੀਆਂ ਹਨ। ਬਜਟ ਬਣਾਉਣ ਦਾ ਕੰਮ ਇੱਕ ਲੰਮੀ ਪ੍ਰਕਿਰਿਆ ਹੈ। 1 ਫਰਵਰੀ ਨੂੰ ਸੰਸਦ ਵਿੱਚ ਬਜਟ ਪੇਸ਼ ਕਰਨ ਦੀਆਂ ਤਿਆਰੀਆਂ ਕਈ ਮਹੀਨੇ ਪਹਿਲਾਂ ਤੋਂ ਸ਼ੁਰੂ ਹੋ ਜਾਂਦੀਆਂ ਹਨ। ਇਸ ਬਜਟ ਦੀਆਂ ਤਿਆਰੀਆਂ ਅਗਸਤ-ਸਤੰਬਰ ਵਿੱਚ ਹੋ ਗਈਆਂ ਸਨ