ਕੇਂਦਰੀ ਰਾਜ ਮੰਤਰੀ ਰਤਨ ਲਾਲ ਕਟਾਰਿਆ ਅਤੇ ਅੰਬਾਲਾ ਦੀ ਮੇਅਰ ਕੋਰੋਨਾ ਪਾਜ਼ੀਟਿਵ
ਹਰਿਆਣਾ ਵਿਚ ਪਿਛਲੇ 24 ਘੰਟਿਆਂ ਵਿੱਚ 1329 ਮਾਮਲੇ ਆਏ ਸਾਹਮਣੇ
125 ਮਰੀਜ ਗੰਭੀਰ
9 ਮਰੀਜਾਂ ਦੀ ਮੌਤ
ਚੰਡੀਗੜ੍ਹ, 29ਮਾਰਚ(ਵਿਸ਼ਵ ਵਾਰਤਾ)- ਹਰਿਆਣਾ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਹਰਿਆਣਾ ਵਿਚ ਅੰਬਾਲਾ ਦੇ ਸਾਂਸਦ ਅਤੇ ਕੇਂਦਰੀ ਰਾਜ ਮੰਤਰੀ ਰਤਨ ਲਾਲ ਕਟਾਰਿਆ, ਅੰਬਾਲਾ ਦੀ ਮੇਅਰ ਸਮੇਤ 1329 ਲੋਕ ਕੋਰੋਨਾ ਪਾਜ਼ੀਟਿਵ ਮਿਲੇ ਹਨ। ਮੰਤਰੀ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਹਨਾਂ ਦੇ ਨਾਲ-ਨਾਲ 9 ਵਿਦਿਆਰਥੀ ਵੀ ਪ੍ਰਭਾਵਿਤ ਪਾਏ ਗਏ ਹਨ। ਇਕ ਹੀ ਦਿਨ ਵਿੱਚ 9 ਮਰੀਜਾਂ ਦੀ ਮੌਤ ਹੋ ਗਈ। ਪ੍ਰਭਾਵਿਤ ਲੋਕਾਂ ਦਾ ਇਲਾਜ ਜਾਰੀ ਹੈ।