ਕੇਂਦਰੀ ਜੇਲ੍ਹ ਵਿੱਚ ਡਿਊਟੀ ‘ਤੇ ਤੈਨਾਤ ਸੀਆਰਪੀਐਫ ਜਵਾਨਾਂ ‘ਤੇ ਜਾਨਲੇਵਾ ਹਮਲਾ
ਚੰਡੀਗੜ੍ਹ,31 ਦਸੰਬਰ(ਵਿਸ਼ਵ ਵਾਰਤਾ)- ਅਕਸਰ ਖਬਰਾਂ ਵਿੱਚ ਰਹਿਣ ਵਾਲੀ ਕੇਂਦਰੀ ਜੇਲ੍ਹ ਬਠਿੰਡਾ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਆ ਗਈ ਹੈ। ਜਾਣਕਾਰੀ ਅਨੁਸਾਰ ਡੀਊਟੀ ਤੇ ਤੈਨਾਤ ਕੇਂਦਰੀ ਰਿਜ਼ਰਵ ਸੁਰੱਖਿਆ ਫੋਰਸ ਦੇ ਜਵਾਨਾਂ ‘ਤੇ ਜੇਲ੍ਹ ਵਿੱਚ ਕੈਦ ਕੁੱਝ ਗੈਂਗਸਟਰਾਂ ਦੇ ਕਰਿੰਦਿਆਂ ਨੇ ਜਾਨਲੇਵਾ ਹਮਲਾ ਕੀਤਾ ਹੈ। ਜਿਸ ਦੇ ਮੱਦੇਨਜ਼ਰ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਸੰਬੰਧਿਤ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।