ਕੁੰਡਲੀ ਬਾਰਡਰ ‘ਤੇ ਪੰਜਾਬ ਦੇ ਕਿਸਾਨ ਦੀ ਮੌਤ
ਦਿੱਲੀ,12 ਜੁਲਾਈ(ਵਿਸ਼ਵ ਵਾਰਤਾ) ਕੁੰਡਲੀ ਬਾਰਡਰ ‘ਤੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਚੱਲ ਰਹੇ ਕਿਸਾਨ ਅੰਦੋਲਨ’ ਚ ਸ਼ਾਮਲ ਹੋਣ ਆਏ ਪੰਜਾਬ ਦੇ ਇਕ ਕਿਸਾਨ ਸੋਹਣ ਸਿੰਘ (42) ਜ਼ਿਲ੍ਹਾ ਲੁਧਿਆਣਾ ਦੀ ਬਿਜਲੀ ਲੱਗਣ ਕਾਰਨ ਮੌਤ ਹੋ ਗਈ। ਇੱਕ ਛੋਟੇ ਜਿਹੇ ਪਲ ਲਈ ਟਰਾਂਸਫਾਰਮਰ ਵੱਲ ਜਾਣ ਵਾਲੀ ਤਾਰ ਨਾਲ ਕਿਸਾਨ ਦਾ ਹੱਥ ਛੂਹ ਜਾਣ ਕਾਰਨ ਕਿਸਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਸੋਹਣ ਸਿੰਘ (42) ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕੋਕੇਕਲਾਂ ਵਿਖੇ ਲੰਮੇ ਸਮੇਂ ਤੋਂ ਕਿਸਾਨ ਅੰਦੋਲਨ ਵਿਚ ਸ਼ਾਮਲ ਰਿਹਾ ਸੀ।