ਕੀ ਅੱਗੇ ਪਾਈਆਂ ਜਾਣਗੀਆਂ ਪੰਜਾਬ ਦੀਆਂ ਚੋਣਾਂ?
ਵੱਖ-ਵੱਖ ਪਾਰਟੀਆਂ ਨੇ ਚੋਣ ਕਮੀਸ਼ਨ ਨੂੰ ਚਿੱਠੀ ਲਿਖ ਵੋਟਾਂ ਦੀ ਤਰੀਕ ਬਦਲਣ ਦੀ ਕੀਤੀ ਮੰਗ
ਥੋੜ੍ਹੀ ਦੇਰ ਵਿੱਚ ਹੀ ਚੋਣ ਕਮੀਸ਼ਨ ਦੀ ਮੀਟਿੰਗ
ਚੰਡੀਗੜ੍ਹ,17 ਜਨਵਰੀ(ਵਿਸ਼ਵ ਵਾਰਤਾ) – ਚੋਣ ਕਮੀਸ਼ਨ ਵੱਲੋਂ ਪੰਜਾਬ ਵਿੱਚ 14 ਫਰਵਰੀ ਨੂੰ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਚੋਣਾਂ ਤੋ 2 ਦਿਨ ਬਾਅਦ 16 ਫਰਵਰੀ ਨੂੰ ਭਗਤ ਰਵਿਦਾਸ ਦੀ ਜਯੰਤੀ ਹੈ,ਜਿਸ ਦੇ ਮੱਦੇਨਜ਼ਰ ਪੰਜਾਬ ਵਿੱਚ ਵਿੱਚੋਂ ਐਸਸੀ ਭਾਈਚਾਰੇ ਨਾਲ ਸੰਬੰਧਿਤ ਬਹੁਤੇ ਲੋਕ ਵਾਰਾਨਸੀ ਜਾਂਦੇ ਹਨ। ਇਸ ਗੱਲ ਦਾ ਹਵਾਲਾ ਦਿੰਦੇ ਹੋਏ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੇ ਚੋਣ ਕਮੀਸ਼ਨ ਨੂੰ ਚਿੱਠੀ ਲਿਖ ਕੇ ਵੋਟਾਂ ਦੀ ਤਰੀਕ ਅੱਗੇ ਪਾਉਣ ਦੀ ਮੰਗ ਕੀਤੀ ਸੀ। ਉਸਤੋਂ ਬਾਅਦ ਮੁੱਖ ਮੰਤਰੀ ਚੰਨੀ ਸਮੇਤ ਭਾਜਪਾ,ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਵੀ ਚੋਣ ਕਮੀਸ਼ਨ ਨੂੰ ਪੱਤਰ ਲਿਖ ਕੇ ਵੋਟਾਂ ਅੱਗੇ ਪਾਉਣ ਦੀ ਮੰਗ ਕੀਤੀ ਹੈ। ਇਸ ਮੰਗ ਉੱਤੇ ਵਿਚਾਰ ਕਰਨ ਲਈ ਚੋਣ ਕਮੀਸ਼ਨ ਵੱਲੋਂ ਅਹਿਮ ਬੈਠਕ ਸੱਦ ਲਈ ਗਈ ਹੈ। ਇਸ ਬੈਠਕ ਵਿੱਚ ਵੋਟਾਂ ਅੱਗੇ ਪਾਉਣ ਦੀ ਮੰਗ ‘ਤੇ ਵਿਚਾਰ ਕੀਤਾ ਜਾਵੇਗਾ।
https://twitter.com/BhagwantMann/status/1482940282408955904?s=20