ਕਿੰਨੌਰ ਹਾਦਸੇ ਵਾਲੀ ਜਗ੍ਹਾ ਦਾ ਹਿਮਾਚਲ ਦੇ ਮੁੱਖ ਮੰਤਰੀ ਨੇ ਕੀਤਾ ਹਵਾਈ ਦੌਰਾ
ਲਗਾਤਾਰ ਵੱਧ ਰਹੀ ਹੈ ਮੌਤਾਂ ਦੀ ਗਿਣਤੀ,ਬਚਾਅ ਅਭਿਆਨ ਜਾਰੀ
ਚੰਡੀਗੜ੍ਹ,12 ਅਗਸਤ(ਵਿਸ਼ਵ ਵਾਰਤਾ) ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਅੱਜ ਕਿੰਨੌਰ ਲੈਂਡਸਲਾਇਡ ਵਾਲੀ ਜਗ੍ਹਾ ਦਾ ਹਵਾਈ ਸਰਵੇ ਕੀਤਾ ਹੈ। ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਐਨਡੀਆਰਐਫ ਅਤੇ ਆਈਟੀਬੀਪੀ ਦੀਆਂ ਟੀਮਾਂ ਵੱਲੋਂ ਬਚਾਅ ਅਭਿਆਨ ਲਗਾਤਾਰ ਜਾਰੀ ਹੈ।