ਲਖੀਮਪੁਰ ਹਿੰਸਾ ਦੇ ਸੰਬੰਧ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਪ੍ਰੈੱਸ ਕਾਨਫਰੰਸ
ਕਿਸਾਨ ਮੋਰਚੇ ਨੇ ਕੀਤੇ ਰੇਲ ਰੋਕੋ ਅੰਦੋਲਨ ਅਤੇ ਕਿਸਾਨ ਮਹਾਪੰਚਾਇਤ ਦੇ ਆਯੋਜਨ ਵਰਗੇ ਕਈ ਹੋਰ ਵੱਡੇ ਐਲਾਨ
ਪੜ੍ਹੋ,ਕਿਸਾਨ ਮੋਰਚੇ ਨੇ ਕੀਤੇ ਹੋਰ ਕਿਹੜੇ ਐਲਾਨ
ਚੰਡੀਗੜ੍ਹ,9 ਅਕਤੂਬਰ(ਵਿਸ਼ਵ ਵਾਰਤਾ)-ਸੰਯੁਕਤ ਕਿਸਾਨ ਮੋਰਚੇ ਨੇ ਅੱਜ ਪ੍ਰੈੱਸ ਕਾਨਫਰੰਸ ਕਰਦਿਆਂ ਦੇਸ਼ ਭਰ ਵਿੱਚ ਪ੍ਰਦਰਸ਼ਨ ਕਰਨ ਐਲਾਨ ਕੀਤਾ ਹੈ। ਕਿਸਾਨ ਆਗੂਆਂ ਨੇ ਦੱਸਿਆ ਹੈ ਕਿ ਹੈ ਕਿ ਲਖੀਮਪੁਰ ਹਿੰਸਾ ਵਿੱਚ ਮਾਰੇ ਗਏ ਕਿਸਾਨਾਂ ਦੀ ਅੰਤਿਮ ਅਰਦਾਸ 12 ਅਕਤੂਬਰ ਨੂੰ ਟਿਕੋਣੀਆ ਵਿਖੇ ਰੱਖੀ ਗਈ ਹੈ। ਇਸ ਦੇ ਨਾਲ ਹੀ ਕਿਸਾਨ ਆਗੂਆਂ ਨੇ ਐਲਾਨ ਕੀਤਾ ਹੈ ਕਿ ਉਹ 15 ਅਕਤੂਬਰ ਨੂੰ ਪੁਤਲਾ ਫੂਕ ਪ੍ਰਦਰਸ਼ਨ,18 ਨੂੰ ਰੇਲ ਰੋਕੋ ਅੰਦੋਲਨ ਅਤੇ 26 ਨੂੰ ਲਖਨਊ ‘ਚ ਕਿਸਾਨ ਮਹਾਪੰਚਾਇਤ ਦਾ ਆਯੋਜਨ ਕਰਨਗੇ।