ਚੰਡੀਗੜ੍ਹ 11 ਮਈ( ਵਿਸ਼ਵ ਵਾਰਤਾ)- ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਜਾਰੀ ਕਿਸਾਨ ਮਜ਼ਦੂਰ ਅੰਦੋਲਨ ਨੂੰ ਚਲਦੇ ਅੱਜ 89 ਦਿਨ ਪੂਰੇ ਹੋ ਚੁੱਕੇ ਹਨ। ਇਸ ਮੌਕੇ ਮੋਰਚੇ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਦੋਨੋ ਫੋਰਮ ਦੇਸ਼ ਦੇ ਕਿਸਾਨ ਅਤੇ ਮਜ਼ਦੂਰ ਦੀ ਹੋਂਦ ਦੀ ਲੜਾਈ ਲੜ ਰਹੇ ਹਨ ਅਤੇ ਜਿਸ ਤਰ੍ਹਾਂ ਭਾਜਪਾ ਦੀ ਕੇਂਦਰ ਸਰਕਾਰ ਨੇ ਪਿਛਲੇ 10 ਸਾਲ ਵਿੱਚ ਦੇਸ਼ ਦੇ ਵਿਕਾਸ ਦੇ ਨਾਮ ਤੇ ਦੇਸ਼ ਦੀ ਆਰਥਿਕ ਨੂੰ ਪ੍ਰਭਾਵਿਤ ਕਰਨ ਵਾਲੇ ਕੁਦਰਤੀ ਸਰੋਤਾਂ ਸਮੇਤ ਜਨਤਕ ਅਦਾਰਿਆਂ ਨੂੰ ਕਾਰਪੋਰੇਟ ਦੇ ਹੱਥੀਂ ਵੇਚਣ ਦਾ ਕੰਮ ਕੀਤਾ ਹੈ। ਓਹਨਾ ਕਿਹਾ ਕਿ ਮੋਦੀ ਸਰਕਾਰ ਨੇ ਪਿਛਲੀਆਂ 2 ਸਰਕਾਰਾਂ ਦੌਰਾਨ ਲੰਬੀ ਵਿਉਂਤਬੰਦੀ ਨਾਲ ਦੇਸ਼ ਦੇ ਕਿਸਾਨਾਂ ਦੀਆਂ ਜਮੀਨਾਂ ਸਮੇਤ ਪੂਰੇ ਦੇ ਪੂਰੇ ਖੇਤੀ ਸੈਕਟਰ ਨੂੰ ਹੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਲਈ ਟਿੱਲ ਦਾ ਜੋਰ ਲਗਾਇਆ ਹੈ ਅਤੇ ਸੜਕਾਂ ਤੇ ਅੰਦੋਲਨ ਕਰ ਰਹੇ ਦੇਸ਼ ਵਾਸੀਆਂ ਦੀ ਵੀ ਪ੍ਰਵਾਹ ਨਹੀਂ ਕੀਤੀ ਅਤੇ ਇਸ ਦੌਰਾਨ ਵਿਰੋਧੀ ਧਿਰ ਨੇ ਵੀ ਕੋਈ ਸੰਘਰਸ਼ ਨਹੀਂ ਕੀਤਾ ਜਿਸਤੋਂ ਸਾਫ ਹੁੰਦਾ ਹੈ ਕਿ ਦੇਸ਼ ਦੀਆਂ ਸਿਆਸੀ ਪਾਰਟੀਆਂ ਕਾਰਪੋਰੇਟ ਦੇ ਹੱਥੀਂ ਇਸ ਕਦਰ ਵਿਕ ਚੁੱਕੀਆਂ ਹਨ ਕਿ ਓਹਨਾ ਲਈ ਆਮ ਜਨਤਾ ਦਾ ਕੋਈ ਸਰੋਕਾਰ ਮਤਲਬ ਨਹੀਂ ਰੱਖਦਾ। ਓਹਨਾ ਕਿਹਾ ਕਿ ਅਜਿਹੇ ਹਾਲਾਤਾਂ ਦੇਸ਼ ਦੇ ਆਮ ਲੋਕਾਂ ਕੋਲ ਸੰਘਰਸ਼ ਹੀ ਇੱਕ ਮਾਤਰ ਰਸਤਾ ਬਚਦਾ ਹੈ। ਓਹਨਾ ਕਿਹਾ ਕਿ ਅੰਦੋਲਨ ਦੌਰਾਨ ਹਰਿਆਣਾ ਸਰਕਾਰ ਵੱਲੋਂ ਗ੍ਰਿਫਤਾਰ ਕੀਤੇ ਕਿਸਾਨ ਆਗੂਆਂ ਨੂੰ ਰਿਹਾਅ ਕਰਨ ਲਈ ਪਿਛਲੇ 27 ਦਿਨ ਤੋਂ ਸ਼ੰਭੂ ਸਟੇਸ਼ਨ ਤੇ ਰੇਲ ਰੋਕੋ ਮੋਰਚਾ ਲਗਾ ਕੇ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ । ਓਹਨਾ ਕਿਹਾ ਕਿ ਓਹਨਾ ਨੂੰ ਲੋਕਾਂ ਦੀ ਪ੍ਰੇਸ਼ਾਨੀ ਦਾ ਅਹਿਸਾਸ ਹੈ ਪਰ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਦੀ ਰਿਹਾਈ ਲਈ ਲਗਾਇਆ ਮੋਰਚਾ ਇੱਕ ਅਣਸਰਦੀ ਲੋੜ ਹੈ ਅਤੇ ਅਣਖ ਦਾ ਸਵਾਲ ਨਹੀਂ। ਓਹਨਾ ਲੋਕਾਂ ਨੂੰ ਅਪੀਲ ਕੀਤੀ ਕਿ 22 ਮਈ ਨੂੰ ਮੋਰਚੇ ਦੇ 100 ਦਿਨ ਪੂਰੇ ਹੋਣ ਜਾ ਰਹੇ ਹਨ ਅਤੇ ਇਸ ਦਿਨ ਸਾਰੇ ਮੋਰਚਿਆਂ ਤੇ ਲੱਖਾਂ ਦੀ ਗਿਣਤੀ ਵਿੱਚ ਸ਼ਾਮਿਲ ਹੋ ਕਿ ਕਿਸਾਨ ਅਤੇ ਮਜ਼ਦੂਰ ਦੇ ਹੱਕ ਦੀ ਲੜਾਈ ਦਾ ਹਿੱਸਾ ਬਣਿਆ ਜਾਵੇ। ਓਹਨਾ ਕਿਹਾ ਕਿ ਮੋਰਚਾ 10 ਦੀਆਂ 10 ਮੰਗਾਂ ਦੇ ਯੋਗ ਹੱਲ ਕਰਵਾਉਣ ਤੱਕ ਜਾਰੀ ਰਹੇਗਾ।
Breaking News: ਗੁਜਰਾਤ ਦੇ ਪੋਰਬੰਦਰ ਤੋਂ ਵੱਡੀ ਮਾਤਰਾ ‘ਚ ਨਸ਼ੀਲੇ ਪਦਾਰਥ ਬਰਾਮਦ
Breaking News: ਗੁਜਰਾਤ ਦੇ ਪੋਰਬੰਦਰ ਤੋਂ ਵੱਡੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ - 700 ਕਰੋੜ ਰੁਪਏ ਦੱਸੀ ਜਾ ਰਹੀ ਹੈ...