ਕਿਸਾਨ ਮੋਰਚੇ ਦੀ ਵੱਡੀ ਖ਼ਬਰ
ਕਿਸਾਨ ਆਗੂਆਂ ਵੱਲੋਂ ਇਕ ਕਿਸਾਨ ਆਗੂ ਨੂੰ ਕੀਤਾ ਸਸਪੈਂਡ -( ਪੜ੍ਹੋ ਕਿੰਨੂ ਕੀਤਾ ਸਸਪੈਂਡ )
ਨਵੀਂ ਦਿੱਲੀ, 25 ਜੁਲਾਈ 2021 ( ਵਿਸ਼ਵ ਵਾਰਤਾ )- ਦਿੱਲੀ ਬਾਰਡਰ ‘ਤੇ ਮੋਰਚਾ ਲਈ ਬੈਠੇ ਕਿਸਾਨ ਯੂਨੀਅਨਾਂ ਵੱਲੋ ਅੱਜ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੂੰ 15 ਦਿਨਾਂ ਲਈ ਸਸਪੈਂਡ ਕਰ ਦਿੱਤਾ। ਇਸ ਸੰਬੰਧੀ ਸੰਯੁਕਤ ਕਿਸਾਨ ਮੋਰਚੇ ਵਲ਼ੋ ਜਾਣਕਾਰੀ ਦਿੰਦਿਆਂ ਦੱਸਿਆ ਕਿ 21 ਜੁਲਾਈ ਨੂੰ ਰੁਲਦੂ ਸਿੰਘ ਮਾਨਸਾ ਵੱਲੋ ਸਟੇਜ ਤੋਂ ਇੱਕ ਭਾਸ਼ਨ ਦਿੱਤਾ ਗਿਆ ਸੀ ਜਿਸ ਦੇ ਚੱਲਦਿਆਂ ਉਹਨਾਂ ਨੂੰ ਸਸਪੈਂਡ ਕੀਤਾ ਗਿਆ। ਜਿਸ ਦੇ ਚੱਲਦਿਆਂ ਰੁਲਦੂ ਸਿੰਘ ਮਾਨਸਾ ਨਾ ਤਾਂ 15 ਦਿਨਾਂ ਲਈ ਕਿਸਾਨੀ ਸਟੇਜ ਤੇ ਕੋਈ ਭਾਸ਼ਨ ਦੇਣਗੇ ਅਤੇ ਨਾ ਹੀ ਕੋਈ ਬਿਆਨ ਦੇ ਸਕਦੇ ਹਨ।