ਕਿਸਾਨ ਬੀਬੀਆਂ ਬਾਰੇ ਵਿਵਾਦਿਤ ਬਿਆਨ ਦੇਣ ‘ਤੇ ਕੰਗਣਾ ਰਣੌਤ ਖਿਲਾਫ ਮਾਣਹਾਨੀ ਦੇ ਮੁੱਕਦਮੇ ਵਿੱਚ ਸੰਮਨ ਜਾਰੀ
ਪੜ੍ਹੋ,ਕਦੋਂ ਪੇਸ਼ ਹੋਣ ਦੇ ਹੋਏ ਹੁਕਮ
ਚੰਡੀਗੜ੍ਹ,23 ਫਰਵਰੀ(ਵਿਸ਼ਵ ਵਾਰਤਾ)- ਵਿਵਾਦਾਂ ਵਿੱਚ ਰਹਿਣ ਵਾਲੀ ਬਾਲੀਵੁੱਡ ਅਭਿਨੇਤਰੀ ਕੰਗਣਾ ਰਣਾਉਤ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਆ ਗਈ ਹੈ। ਕਿਸਾਨ ਅੰਦੋਲਨ ਦੌਰਾਨ ਬਜੁਰਗ ਔਰਤਾਂ ਬਾਰੇ ਟਿੱਪਣੀ ਕਰਨ ਤੇ ਉਸ ਖਿਲਾਫ ਬਜੁਰਗ ਕਿਸਾਨ ਮਹਿਲਾ ਵੱਲੋਂ ਪਾਏ ਗਏ ਮਾਣਹਾਨੀ ਦੇ ਕੇਸ ਵਿੱਚ ਹੁਣ ਕੰਗਣਾ ਰਣਾਉਤ ਨੂੰ 19 ਅਪਰੈਲ ਨੂੰ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਹੋਣ ਲਈ ਸੰਮਨ ਜਾਰੀ ਹੋਇਆ ਹੈ।