ਮਾਨਸਾ, 16 ਅਗਸਤ (ਵਿਸ਼ਵ ਵਾਰਤਾ)- ਭਾਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਾਰ ਦਿਨ ਪਹਿਲਾਂ ਇਸ ਇਲਾਕੇ ਵਿਚ ਕਿਸਾਨਾਂ ਨੂੰ ਖੁਦਕੁਸ਼ੀਆਂ ਦਾ ਰਾਹ ਤਿਆਗਣ ਦਾ ਇਕ ਵੱਡਾ ਹੌਂਸਲਾ ਦਿੱਤਾ ਹੈ, ਪਰ ਇਸ ਦੇ ਬਾਵਜੂਦ ਆਜਾਦੀ ਦਿਹਾੜੇ ਵਾਲੇ ਦਿਨ ਇੱਕ ਕਿਸਾਨ ਅਵਤਾਰ ਸਿੰਘ ਨੇ ਕਰਜ਼ੇ ਤੋਂ ਪ੍੍ਰੇਸ਼ਾਨ ਹੋਕੇ ਆਪਣੀ ਜਾਨ ਦੇ ਦਿੱਤੀ ਹੈ| ਉਸ ਦਾ ਅੱਤਿਮ ਸਸਕਾਰ ਕਰ ਦਿੱਤਾ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਕਸਬਾ ਭੀਖੀ ਵਿਚ ਪੈਂਦੇ ਪਿੱਡ ਅਲੀ੍ਹੇਰ ਕਲਾਂ ਵਾਸੀ ਕਿਸਾਨ ਅਵਤਾਰ ਸਿੱਘ (42) ਨੇ ਕੋਈ ਜ਼ਹਿਰੀਲੀ ਚੀਜ ਖਾ ਲਈ, ਜਿਸ ਦੀ ਮਾਨਸਾ ਦੇ ਹਸਪਤਾਲ ਵਿਖੇ ਦਾ!ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ| ਮਿ®ਤਕ ਕਿਸਾਨ ਅਵਤਾਰ ਸਿੱਘ ਤੇ ਭਰਾ ਸੁਖਦੇਵ ਸਿੱਘ ਨੇ ਦੱਸਿਆ ਕਿ ਅਵਤਾਰ ਸਿੱਘ ਕੋਲ ਚਾਰ ਏਕੜ ਜ਼ਮੀਨ ਸੀ| ਉਸ ਨੇ ਆਪਣੀ ਧੀ ਦਾ ਵਿਆਹ ਕਰਨ ਅਤੇ ਚੜ੍ਹਿਆ ਕੁਝ ਕਰਜ਼ਾ ਉਤਾਰਨ ਲਈ ਆਪਣੀ ਜ਼ਮੀਨ ਵੇਚ ਦਿੱਤੀ, ਪਰ ਕਰ੦ਾ ਘਟਣ ਦੀ ਬਜਾਏ ਹੋਰ ਵੱਧਦਾ ਗਿਆ, ਜਿਸ ਕਰਕੇ ਕਿਸਾਨ ਅਵਤਾਰ ਸਿੱਘ ਪ੍ਰੇਸ਼ਾਨ ਰਹਿਣ ਲੱਗਿਆ| ਉਸ ਕੋਲ ਇਸ ਵੇਲੇ ਸਿਰ| ਇੱਕ ਏਕੜ ਜ਼ਮੀਨ ਹੀ ਰਹਿ ਗਈ ਸੀ| ਇਸ ਸਮੇਂ ਉਸ ਦੇ ਸਿਰ ਕਰੀਬ ਚਾਰ ਲੱਖ ਰੁਪਏ ਦਾ ਕਰ੦ਾ ਸੀ ਅਤੇ ਉਹ ਅੱਜ-ਕੱਲ੍ਹ ਠੇਕੇ ’ਤੇ ਜ਼ਮੀਨ ਲੈਕੇ ਖੇਤੀ ਕਰ ਰਿਹਾ ਸੀ|
ਸੁਖਦੇਵ ਸਿੱਘ ਨੇ ਦੱਸਿਆ ਕਿ ਉਸ ਦੇ ਭਰਾ ਅਵਤਾਰ ਸਿੱਘ ਨੇ ਬੈਂਕ ਦਾ ਡੇਢ ਲੱਖ ਅਤੇ ਰ੍ਹਿਤੇਦਾਰਾਂ ਦਾ ਢਾਈ ਲੱਖ ਰੁਪਏ ਦੇਣਾ ਸੀ| ਸੋਮਵਾਰ ਦੀ ਰਾਤ ਉਸ ਨੇ ਘਰ ਵਿਚ ਕੋਈ ਜ਼ਹਿਰੀਲੀ ਚੀਜ ਪੀ ਲਈ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ|
ਖੇਤੀਬਾੜੀ ਅਫਸਰ ਡਾ. ਗੁਰਾਦਿੱਤਾ ਸਿੱਘ ਸਿੱਧੂ ਦਾ ਕਹਿਣਾ ਹੈ ਕਿ ਪਿੱਡ ਅਲੀ੍ਹੇਰ ਕਲਾਂ ਦੇ ਇੱਕ ਕਿਸਾਨ ਵੱਲੋਂ ਖੁਦਕ੍ਹੁੀ ਕਰਨ ਦੀ ਸੂਚਨਾ ਵਿਭਾਗ ਨੂੰ ਮਿਲ ਚੁੱਕੀ ਹੈ| ਵਿਭਾਗ ਆਪਣਾ ਕੱਮ ਕਰ ਰਿਹਾ ਹੈ ਅਤੇ ਕਿਸਾਨਾਂ ਦੀ ਹਰ ਤਰ੍ਹਾਂ ਦੀ ਮੱਦਦ ਕੀਤੀ ਜਾਵੇਗੀ|
ਫੋਟੋ ਕੈਪਸ਼ਨ: ਮ੍ਰਿਤਕ ਕਿਸਾਨ ਅਵਤਾਰ ਸਿੱਘ ਦੀ ਫਾਇਲ ਫੋਟੋ|