ਕਿਸਾਨ ਜੱਥੇਬੰਦੀਆਂ ਵੱਲੋਂ ਕੱਲ੍ਹ ਨੂੰ ਭਾਰਤ ਬੰਦ ਦਾ ਐਲਾਨ
ਕੱਲ੍ਹ ਸਵੇਰੇ 6 ਵਜੇ ਤੋਂ ਸ਼ਾਮ 6ਵਜੇ ਤੱਕ ਸਭ ਕੁਝ ਰਹੇਗਾ ਬੰਦ
ਅਸੀਂ 26 ਮਾਰਚ ਨੂੰ ਪੂਰਨ ਰੂਪ ਨਾਲ ਭਾਰਤ ਬੰਦ ਰੱਖਾਂਗੇ-ਬੂਟਾ ਸਿੰਘ
ਦਿੱਲੀ, 25ਮਾਰਚ (ਵਿਸ਼ਵ ਵਾਰਤਾ)- ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਗਏ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸ ਵਿਰੋਧ ਨੂੰ ਲੈ ਕੇ ਕਿਸਾਨ ਯੂਨੀਅਨਾਂ ਦੇ ਇਸ ਸੰਯੂਕਤ ਮੋਰਚੇ ਨੇ ਦੇਸ਼ ਦੇ ਨਾਗਰਿਕਾਂ ਨੂੰ 26 ਮਾਰਚ ਨੂੰ ਭਾਰਤ ਬੰਦ ਨੂੰ ਪੂਰੀ ਤਰ੍ਹਾਂ ਸਫਲ ਬਣਾਉਣ ਦੀ ਅਪੀਲ ਕੀਤੀ ਹੈ। ਕਿਸਾਨ ਲਗਾਤਾਰ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਹਨ। ਕਿਸਾਨ ਮੋਰਚੇ ਨੇ ਐਲਾਨ ਕੀਤਾ ਹੈ ਕਿ ਕੱਲ੍ਹ ਨੂੰ ਸਵੇਰੇ 6 ਵਜੇ ਤੋਂ ਸ਼ਾਮ 6ਵਜੇ ਤੱਕ ਭਾਰਤ ਬੰਦ ਰਹੇਗਾ। ਇਸ ਦੌਰਾਨ ਪੂਰੇ ਦੇਸ਼ ਵਿਚ ਸਾਰੇ ਸੜਕ, ਰੇਲ ਪਰਿਵਹਨ,ਬਜ਼ਾਰ ਅਤੇ ਹੋਰ ਸਰਵਜਨਿਕ ਸਥਾਨ ਬੰਦ ਰਹਿਣਗੇ। ਇਸ ਤੋਂ ਪਹਿਲਾਂ ਕਿਸਾਨ ਆਗੂ ਬੂਟਾ ਸਿੰਘ ਨੇ ਕਿਹਾ ਕਿ ਕਾਨੂੰਨਾਂ ਦੇ ਖਿਲਾਫ ਸਾਡਾ ਵਿਰੋਧ ਚਾਰ ਮਹੀਨੇ ਪੂਰੇ ਹੋਣ ਤੇ ਅਸੀਂ 26 ਮਾਰਚ ਨੂੰ ਪੂਰਨ ਰੂਪ ਨਾਲ ਭਾਰਤ ਬੰਦ ਰੱਖਾਂਗੇ। ਇਹ ਬਿਲਕੁਲ ਸ਼ਾਂਤੀਪੂਰਵਕ ਰਹੇਗਾ।