ਇਤਿਹਾਸਕ ਕਿਸਾਨ ਅੰਦੋਲਨ
ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਕੇਂਦਰ ਤੇ ਹਮਲਾ
ਕਾਨੂੰਨ ਵਾਪਸ ਲਵੋ, ਸੰਘਰਸ਼ ਹੋਵੇਗਾ ਹੋਰ ਵੀ ਵੱਡਾ
ਨਵੀਂ ਦਿੱਲੀ, 12ਜੁਲਾਈ(ਵਿਸ਼ਵ ਵਾਰਤਾ)- ਪਿਛਲੇ ਸੱਤ ਮਹੀਨਿਆਂ ਤੋਂ ਕਿਸਾਨ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਖਤਮ ਕਰਨ ਦੀ ਮੰਗ ਕਰਦਿਆਂ ਦਿੱਲੀ ਦੀ ਸਰਹੱਦ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਸਰਕਾਰ ਨੂੰ ਤਿੰਨੋਂ ਕਾਨੂੰਨਾਂ ਨੂੰ ਇਕ ਤਰੀਕੇ ਨਾਲ ਖਤਮ ਕਰਨ ਲਈ ਕਹਿੰਦੇ ਰਹਿੰਦੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣ ਕੇ ਕਾਨੂੰਨ ਵਾਪਸ ਲੈਣਾ ਚਾਹੀਦੇ ਹਨ, ਐਮਐਸਪੀ ਨੂੰ ਕਾਨੂੰਨ ਬਣਾਉਣਾ ਚਾਹੀਦਾ ਹੈ, ਨਹੀਂ ਤਾਂ ਇਸ ਵਾਰ ਸੰਘਰਸ਼ ਵੱਡਾ ਹੋਵੇਗਾ, ਕਿਸਾਨਾਂ ਦੇ ਟਰੈਕਟਰ ਲਾਲ ਕਿਲ੍ਹੇ ਦਾ ਹੀ ਨਹੀਂ ਬਲਕਿ ਸੰਸਦ ਦਾ ਰਾਸਤਾ ਵੀ ਜਾਣਦੇ ਹਨ। ਠੰਢ ਦਾ ਮੌਸਮ ਸ਼ੁਰੂ ਹੁੰਦੇ ਹੀ ਧਰਨੇ ਵਾਲੀਆਂ ਥਾਵਾਂ ਭੀੜ ਹੋਰ ਜਮ੍ਹਾ ਹੋ ਜਾਵੇਗੀ ਅਤੇ ਠੰਢ ਵਿੱਚ ਹੀ ਸਰਕਾਰ ਦਾ ਇਲਾਜ਼ ਕੀਤਾ ਜਾਵੇਗਾ।