ਕਿਸਾਨ ਆਗੂ ‘ਤੇ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ
ਚੰਡੀਗੜ੍ਹ 12 ਸਤੰਬਰ(ਵਿਸ਼ਵ ਵਾਰਤਾ)- ਪੰਜਾਬ ਦੀ ਕਿਸਾਨ ਅਤੇ ਮਜ਼ਦੂਰ ਜੱਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਗੁਰੂ ਕਾ ਬਾਗ਼ ਜ਼ੋਨ ਪ੍ਰਧਾਨ ਅੰਗਰੇਜ਼ ਸਿੰਘ ਸੈਂਸਰਾ ਤੇ ਬੀਤੇ ਕੱਲ੍ਹ ਅਣਪਛਾਤਿਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ ਅਤੇ ਉਸਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ । ਜਾਣਕਾਰੀ ਅਨੁਸਾਰ ਉਕਤ ਸਾਰੀ ਘਟਨਾ ਜਗਦੇਵ ਕਲਾਂ ਅਤੇ ਸੈਂਸਰਾ ਕਲਾਂ ਦੇ ਵਿਚਾਲੇ ਦਾ ਦੱਸਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ, ਉਕਤ ਹਮਲਾਵਰ ਲੁੱਟ ਦੀ ਨੀਯਤ ਦੇ ਨਾਲ ਕਿਸਾਨ ਆਗੂ ਵੱਲ ਵਧੇ ਅਤੇ ਲੱਤ ਚ ਗੋਲੀ ਮਾਰ ਦਿੱਤੀ।
ਕਿਸਾਨ ਜਥੇਬੰਦੀ ਦੇ ਆਗੂਆਂ ਦੀ ਮੰਨੀਏ ਤਾਂ, ਉਨ੍ਹਾਂ ਮੁਤਾਬਿਕ, 12 ਸਤੰਬਰ ਨੂੰ ਪੰਜਾਬ ਸਰਕਾਰ ਖਿਲਾਫ਼ ਲੱਗਣ ਵਾਲੇ ਧਰਨੇ ਸਬੰਧੀ ਕਿਸਾਨ ਆਗੂ ਸੈਂਸਰਾ ਲੋਕਾਂ ਨੂੰ ਜਾਗਰੂਕ ਕਰਨ ਜਾ ਰਿਹਾ ਸੀ।
ਦੂਜੇ ਪਾਸੇ, ਇਸ ਘਟਨਾ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵਿਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ ਅਤੇ ਉਨ੍ਹਾਂ ਨੇ ਇਸ ਸਬੰਧੀ ਥਾਣਾ ਝੰਡੇਰ ਦੀ ਪੁਲਿਸ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।