ਕਿਸਾਨ ਅੰਦੋਲਨ 2.0 -ਕਿਸਾਨ ਅੱਜ ਰੋਕਣਗੇ ਰੇਲਾਂ
ਚੰਡੀਗੜ੍ਹ,10 ਮਾਰਚ(ਵਿਸ਼ਵ ਵਾਰਤਾ)- ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਅੱਜ ਲੁਧਿਆਣਾ ‘ਚ ਕਿਸਾਨ ਜਥੇਬੰਦੀਆਂ ਰੇਲ ਪਟੜੀ ‘ਤੇ ਜਾਮ ਲਗਾਉਣਗੀਆਂ। ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲ ਆਵਾਜਾਈ ਪ੍ਰਭਾਵਿਤ ਹੋਵੇਗੀ। ਕਿਸਾਨ ਜਥੇਬੰਦੀਆਂ ਨੇ ਦਿੱਲੀ ਜਾਣ ਲਈ ਖਨੌਰੀ ਅਤੇ ਸ਼ੰਭੂ ਬਾਰਡਰ ‘ਤੇ ਰੋਕੇ ਕਿਸਾਨਾਂ ਦੇ ਹੱਕ ‘ਚ ਟਰੇਨਾਂ ਨੂੰ ਰੋਕਣ ਦਾ ਫੈਸਲਾ ਕੀਤਾ ਹੈ। ਪੁਲਿਸ ਵੱਲੋਂ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਕਿਸਾਨ 14 ਮਾਰਚ ਨੂੰ ਬਿਨਾਂ ਟਰੈਕਟਰ, ਪਬਲਿਕ ਟਰਾਂਸਪੋਰਟ ਜਾਂ ਹੋਰ ਸਾਧਨਾਂ ਤੋਂ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਪਹੁੰਚ ਕੇ ਇੱਕ ਮੈਗਾ ਰੈਲੀ ਕਰਨਗੇ।