ਕਿਸਾਨ ਅੰਦੋਲਨ ਸਬੰਧੀ ਪੰਜਾਬ ਦੇ ਮੁੱਖਮੰਤਰੀ ਦੀ ਸਵਾਰਥੀ ਰਾਜਨੀਤੀ ਅਨੁਚਿਤ – ਕੁਮਾਰੀ ਮਾਇਆਵਤੀ
ਲਖਨਊ 17ਜੁਲਾਈ : ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਨੇਤਾ ਕੁਮਾਰੀ ਮਾਇਆਵਤੀ ਨੇ ਲਗਾਤਾਰ ਪੰਜਾਬ ਦੀ ਰਾਜਨੀਤੀ ਦੇ ਹਰ ਛੋਟੇ ਘਟਨਾਕ੍ਰਮ ਉਪਰ ਨਜ਼ਰ ਬਣਾਕੇ ਰੱਖੀ ਹੋਈ ਹੈ, ਜਿਸ ਸਬੰਧੀ ਤਾਜ਼ਾ ਟੀਵੀਟ ਰਹੀ ਓਹਨਾ ਨੇ ਕਿਸਾਨ ਅੰਦੋਲਨ ਨੂੰ ਲੈਕੇ ਕਾਂਗਰਸ ਦੀ ਦੀ ਸਵਾਰਥੀ ਨੀਤੀ ਤੇ ਜੋਰਦਾਰ ਹੱਲਾ ਬੋਲਿਆ ਹੈ। ਕੁਮਾਰੀ ਮਾਇਆਵਤੀ ਨੇ ਕਿਹਾ ਹੈ ਕਿ ਪੰਜਾਬ ਦੇ ਕਾਂਗਰਸੀ ਮੁੱਖਮੰਤਰੀ ਵਲੋਂ ਕਿਸਾਨ ਅੰਦੋਲਨ ਸਬੰਧੀ ਕਈ ਸੰਕਾਵਾਂ ਨੂੰ ਲੈਕੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਆਪਣੀ ਜਾਨ ਦੀ ਕੁਰਬਾਨੀ ਦੇ ਰਹੇ ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਤੇ ਉਸਦੀ ਆੜ ਵਿਚ ਚੋਣ ਰਾਜਨੀਤੀ ਕਰਨਾ ਅਨੁਚਿਤ ਹੈ।
ਬਾਰਡਰ ਵਾਲੇ ਸੂਬੇ ਪੰਜਾਬ ਦੀ ਸਰਕਾਰ ਨੂੰ ਜਿਹਨਾਂ ਵੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਪ੍ਰਤੀ ਗੰਭੀਰ ਹੋਕੇ ਕੇਂਦਰ ਤੋਂ ਸਹਿਜੋਗ ਲੈਣਾ ਗਲਤ ਨਹੀਂ ਹੈ, ਲੇਕਿਨ ਇਸਦੀ ਆੜ ਵਿੱਚ ਕਿਸਾਨ ਅੰਦੋਲਨ ਨੂੰ ਬਦਨਾਮ ਕਰਨਾ ਅਤੇ ਚੋਣਾਵੀ ਸਵਾਰਥ ਦੀ ਰਾਜਨੀਤੀ ਨੂੰ ਜਨਤਾ ਖੂਬ ਸਮਝਦੀ ਹੈ। ਕਾਂਗਰਸ ਨੂੰ ਅਜਿਹਾ ਕਰਕੇ ਕੋਈ ਵੀ ਲਾਭ ਮਿਲਣ ਵਾਲਾ ਨਹੀਂ ਹੈ।