ਕਿਸਾਨ ਅੰਦੋਲਨ ਨੂੰ ਦੇਖਦੇ ਹੋਏ ਖੱਟਰ ਸਰਕਾਰ ਦਾ ਫਿਰ ਵੱਡਾ ਐਲਾਨ
ਹਰਿਆਣਾ ਵਿੱਚ ਅੱਜ 5ਵਜੇ ਤੱਕ ਬੰਦ ਰਹੇਗਾ ਇੰਟਰਨੈਟ
ਚੰਡੀਗੜ੍ਹ, 4 ਫਰਵਰੀ(ਵਿਸ਼ਵ ਵਾਰਤਾ)- ਕਿਸਾਨ ਅੰਦੋਲਨ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਨੇ ਇੰਟਰਨੈਟ ਬੰਦ ਕਰਨ ਦੀ ਸਮੇਂ ਸੀਮਾ ਨੂੰ ਫਿਰ ਤੋਂ ਵਧਾ ਦਿੱਤਾ ਹੈ। ਮਨੋਹਰ ਲਾਲ ਖੱਟਰ ਸਰਕਾਰ ਨੇ ਹੁਣ 4 ਫਰਵਰੀ ਸ਼ਾਮ 5 ਵਜੇ ਤੱਕ ਇੰਟਰਨੈਟ ਬੰਦ ਕਰਨ ਦਾ ਫੈਸਲਾ ਲਿਆ ਹੈ। ਇਸ ਦੌਰਾਨ ਰਾਜ ਦੇ ਸੱਤ ਜ਼ਿਲ੍ਹਿਆਂ ਦੀ ਬਜਾਏ ਪੰਜ ਵਿੱਚ ਇੰਟਰਨੈਟ ਸੇਵਾ ਬੰਦ ਰਹੇਗੀ।
ਹਰਿਆਣਾ ਦੇ ਜਿਹਨਾਂ ਜ਼ਿਲ੍ਹਿਆਂ ਵਿੱਚ ਰੋਕ ਲਗਾਈ ਗਈ ਹੈ ਉਹਨਾਂ ਵਿੱਚ ਕੈਥਲ,ਜੀਂਦ,ਰੋਹਤਕ,ਸੋਨੀਪਤ ਅਤੇ ਝੱਜਰ ਸ਼ਾਮਿਲ ਹਨ। ਇਹ ਵਾਇਸ ਕਾਲ ਨੂੰ ਛੱਡ ਕੇ ਇੰਟਰਨੈਟ ਸੇਵਾਵਾਂ, ਐਸਐਮਐਸ ਸੇਵਾਵਾਂ ਅਤੇ ਮੋਬਾਇਲ ਨੈਟਵਰਕ ਤੇ ਦਿੱਤੀ ਜਾਣ ਵਾਲੀ ਸਾਰੀ ਡੌਂਗਲ ਸੇਵਾਵਾਂ ਨੂੰ ਬੰਦ ਕਰਨ ਦੀ ਸੀਮਾ 4 ਫਰਵਰੀ ,2021 ਸ਼ਾਮ 5 ਵਜੇ ਤੱਕ ਵਧਾ ਦਿੱਤੀ ਗਈ ਹੈ।