ਕਿਸਾਨ ਅੰਦੋਲਨ
ਦਿੱਲੀ ਪੁਲਿਸ ਨੇ ਹਰਿਆਣਾ -ਦਿੱਲੀ ਬਾਰਡਰ ਕੀਤਾ ਬੰਦ
ਸਿੰਧੂ ਬਾਰਡਰ ਕੀਤਾ ਸੀਲ
ਕਿਸਾਨਾਂ ਦੇ ਦਿੱਲੀ ਚੱਲੋ ਦੇ ਅੰਦੋਲਨ ਕਾਰਨ ਕੀਤਾ ਸੀਲ
ਨਵੀਂ ਦਿੱਲੀ,26 ਨਵੰਬਰ( ਵਿਸ਼ਵ ਵਾਰਤਾ) ਹਰਿਆਣਾ ਸਰਕਾਰ ਤੋਂ ਬਾਅਦ ਹੁਣ ਦਿੱਲੀ ਪੁਲਿਸ ਵੀ ਹਰਕਤ ਵਿੱਚ ਆ ਗਈ ਹੈ। ਦਿੱਲੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦਿੱਲੀ ਸਿੰਧੂ ਬਾਰਡਰ ਨੂੰ ਸੀਲ ਕਰ ਦਿੱਤਾ ਹੈ। ਹਰਿਆਣੇ ਵਿੱਚ ਕਿਸਾਨਾਂ ਵੱਲੋਂ ਬੈਰੀਕੇਟ ਤੋੜ ਕੇ ਦਿੱਲੀ ਵੱਲ ਨੂੰ ਕੂਚ ਕਰਨ ਦੇ ਮੱਦੇ ਨਜ਼ਰ ਦਿੱਲੀ ਪੁਲਿਸ ਨੇ ਇਹ ਕਦਮ ਚੁੱਕਿਆ ਹੈ।