ਕਿਸਾਨਾਂ ਦਾ 11 ਮੈਂਬਰੀ ਵਫ਼ਦ ਜ਼ਿਲ੍ਹਾ ਪ੍ਰਸ਼ਾਸ਼ਨ ਨਾਲ ਗੱਲਬਾਤ ਕਰਨ ਲਈ ਹੋਇਆ ਰਵਾਨਾ
ਭਾਰੀ ਗਿਣਤੀ ਵਿੱਚ ਕਿਸਾਨ ਪਹੁੰਚੇ ਕਰਨਾਲ ਅਨਾਜ ਮੰਡੀ
ਕਰਨਾਲ,7 ਸਤੰਬਰ(ਵਿਸ਼ਵ ਵਾਰਤਾ) ਕਿਸਾਨਾਂ ਵੱਲੋਂ ਐਲਾਨੇ ਗਏ ਮਹਾਪੰਚਾਇਤ ਅਤੇ ਮਿੰਨੀ ਸਕੱਤਰੇਤ ਕਰਨਾਲ ਦਾ ਘੇਰਾਓ ਕਰਨ ਦੇ ਪ੍ਰੋਗਰਾਮ ਦੇ ਮੱਦੇਨਜ਼ਰ ਭਾਰੀ ਗਿਣਤੀ ਵਿੱਚ ਕਿਸਾਨ ਕਰਨਾਲ ਵਿਖੇ ਇਕੱਠੇ ਹੋ ਗਏ ਹਨ। ਹੁਣ ਕਰਨਾਲ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸੱਦੇ ਤੇ ਕਿਸਾਨਾਂ ਦਾ 11 ਮੈਂਬਰੀ ਵਫਦ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਲਈ ਰਵਾਨਾ ਹੋ ਗਿਆ ਹੈ। ਇਸ ਵਫਦ ਵਿੱਚ ਭਾਰਤੀ ਕਿਸਾਨ ਯੁਨਿਅਨ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚੜੂੰਨੀ ਅਤੇ ਕਿਸਾਨ ਆਗੂ ਰਾਕੇਸ ਟਿਕੈਤ ਸਮੇਤ ਕਈ ਹੋਰ ਵੱਡ ਕਿਸਾਨ ਆਗੂ ਸ਼ਾਮਿਲ ਹਨ।