ਬਾਲੀਵੁੱਡ ਅਭਿਨੇਤਰੀ ਮਲਿਕਾ ਸ਼ੇਰਾਵਤ ਨੇ ਘਰ ਦਾ ਕਿਰਾਇਆ ਨਾ ਚੁਕਾਉਣ ਦੇ ਕਾਰਨ ਪੇਰਿਸ ‘ਚ ਘਰ ਦੇ ਬਾਹਰ ਹੋਣ ਦੀ ਅਫਵਾਹ ਨੂੰ ਖਾਰਿਜ ਕੀਤਾ ਹੈ । ਉਹਨਾਂ ਨੇ ਕਿਹਾ ਹੈ ਕਿ ਪੇਰਿਸ ‘ਚ ਨਾ ਹੀ ਉਹਨਾਂ ਦਾ ਖੁਦ ਦਾ ਘਰ ਹੈ ਨਾ ਹੀ ਕਿਰਾਏ ਦਾ । ਇਹਨਾਂ ਅਫਵਾਹਾਂ ‘ਚ ਮਲਿਕਾ ਨੇ ਟੱਵਿਟ ਕਰ ਇਸਦੀ ਸਫਾਈ ਦਿੱਤੀ। ਉਹਨਾਂ ਨੇ ਕਿਹਾ “ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ ਅਤੇ ਫਿਰ ਤੋਂ ਕਹਿ ਰਹੀ ਹਾਂ । ਮੇਰੇ ਕੋਲ ਪੇਰਿਸ ‘ਚ ਨਾ ਹੀ ਆਪਣਾ ਘਰ ਹੈ ਅਤੇ ਨਾ ਹੀ ਕਿਰਾਏ ‘ਤੇ ਘਰ ਹੈ । ਮੈਂ ਪਿਛਲੇ 8 ਮਹੀਨੇ ਤੋਂ ਲਾੱਸ ਏਂਜਲਿਸ ਅਤੇ ਭਾਰਤ ‘ਚ ਰਹਿ ਰਹੀ ਹਾਂ” । ਉਹਾਂਂ ਦਾ ਅੱਗੇ ਕਹਿਣਾ ਹੈ , ਮੈਂ ਪੇਰਿਸ ‘ਚ ਨਹੀਂ ਰਹਿੰਦੀ ।ਕ੍ਰਿਪਾ ਕਰਕੇ ਗਲਤ ਖਬਰਾਂ ਨਾ ਫੈਲਾਓ ।