ਕਿਨੌਰ ਹਾਦਸਾ : ਬਰਾਮਦ ਹੋਈਆਂ 13 ਲਾਸ਼ਾਂ
25-30 ਲੋਕ ਅਜੇ ਵੀ ਹਨ ਲਾਪਤਾ
ਬਚਾਅ ਕਾਰਜ ਜਾਰੀ
ਚੰਡੀਗੜ੍ਹ, 12ਅਗਸਤ(ਵਿਸ਼ਵ ਵਾਰਤਾ)- ਬੀਤੇ ਦਿਨੀਂ ਜ਼ਮੀਨ ਖਿਸਕਣ ਦੀ ਦੁਰਘਟਨਾ ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਦੇ ਰੇਕਾਂਗ ਪੀਓ-ਸ਼ਿਮਲਾ ਹਾਈਵੇ ਦੇ ਨੇੜੇ ਦੁਪਹਿਰ ਕਰੀਬ 12.45 ਵਜੇ ਵਾਪਰੀ। ਇਹ ਮੰਨਿਆ ਜਾ ਰਿਹਾ ਹੈ ਕਿ ਇੱਕ ਟਰੱਕ, ਇੱਕ ਸਰਕਾਰੀ ਬੱਸ ਅਤੇ ਹੋਰ ਵਾਹਨ ਮਲਬੇ ਹੇਠ ਦੱਬੇ ਹੋਏ ਹਨ।
ਅੱਜ ਜਾਣਕਾਰੀ ਮਿਲੀ ਹੈ ਕਿ ਹੁਣ ਤੱਕ 13 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਦੇ ਕਰਮਚਾਰੀਆਂ ਨੇ ਮਲਬੇ ਵਿੱਚੋਂ ਤਿੰਨ ਹੋਰ ਲਾਸ਼ਾਂ ਕੱਢੀਆਂ, ਜਿਸ ਨਾਲ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 13 ਹੋ ਗਈ। ਇਸ ਤੋਂ ਇਲਾਵਾ ਹੁਣ ਤੱਕ 14 ਲੋਕਾਂ ਨੂੰ ਉਸ ਮਲਬੇ ਵਿੱਚ ਬਚਾਇਆ ਗਿਆ ਹੈ।
ਇਹ ਜਾਣਕਾਰੀ ਹੈ ਕਿ ਹਾਦਸੇ ਤੋਂ ਬਾਅਦ 20 ਤੋਂ 25 ਲੋਕ ਲਾਪਤਾ ਹਨ ਜਿਹਨਾਂ ਦੇ ਬਚਣ ਦੀ ਸੰਭਾਵਨਾ ਘੱਟ ਹੈ। ਜਵਾਨਾਂ ਨੇ ਹਾਦਸਾਗ੍ਰਸਤ ਬੱਸ ਦਾ ਮਲਬਾ ਵੀ ਬਾਹਰ ਕੱਢਿਆ ਹੈ। ਜੋ ਕਿ ਸੜਕ ਤੋਂ ਲਗਭਗ 500 ਮੀਟਰ ਹੇਠਾਂ ਅਤੇ ਸਤਲੁਜ ਦਰਿਆ ਦੇ ਉੱਪਰ 200 ਮੀਟਰ ਉੱਪਰ ਫਸਿਆ ਹੋਇਆ ਸੀ।