ਬਲਾਚੌਰ, 26 ਅਕਤੂਬਰ –( ਵਿਸ਼ਵ ਵਾਰਤਾ) ਬਲਾਚੌਰ ਗੜ੍ਹਸ਼ੰਕਰ ਰੋਡ ਨੇੜੇ ਘਮੌਰ ਮੋੜ ਵਿੱਖੇ ਸਵੇਰੇ ਕਰੀਬ ਸਾਢੇ ਕੁ ਅੱਠ ਵੱਜੇ ਹੋਏ ਕਾਰ ਹਾਦਸੇ ਵਿੱਚ ਦੋ ਨੌਜਵਾਨ ਗੰਭੀਰ ਰੂਪ ਵਿੱਚ ਜਖਮੀ ਹੋ ਗਏ,ਜਿਨ੍ਹਾਂ ਦੀ ਪਛਾਣ ਮਨਪ੍ਰੀਤ ਸਿੰਘ ਲਾਡੀ (੨੬) ਵਾਸੀ ਪਿੰਡ ਆਕਲਿਆਣਾ ਤੇ ਅਮਰਜੀਤ ਸਿੰਘ (੨੫) ਵਾਸੀ ਪਿੰਡ ਧੋਲਾਂ ਵੱਜੋਂ ਹੋਈ।ਇਕੱਤਰ ਕੀਤੀ ਜਾਣਕਾਰੀ ਮੁਤਾਬਕ ਹੋਏ ਸੜਕ ਹਾਦਸੇ ਵਿੱਚ ਦੋ ਨੌਜਵਾਨ ਆਪਣੀ ਸਵਿਫਟ ਕਾਰ ਵਿੱਚ ਗੜ੍ਹਸ਼ੰਕਰ ਵੱਲ ਨੂੰ ਜਾ ਰਹੇ ਸਨ ਕਿ ਜੱਦੋਂ ਉਕਤ ਸਥਾਨ ਨੇੜੇ ਪੁੱਜੇ ਤਾਂ ਕਾਰ ਚਾਲਕ ਅਚਾਨਕ ਕਾਰ ਦਾ ਸਤੁੰਲਨ ਗੁਆ ਬੈਠਾ ਤੇ ਕਾਰ ਘੁੰਮ ਕੇ ਦਰਖਤ ਵਿੱਚ ਜਾ ਵੱਜੀ ਜਿਸ ਕਾਰ ਚਾਲਕ ਤੇ ਸਵਾਰ ਦੋਨੋ ਗੰਭੀਰ ਰੂਪ ਵਿੱਚ ਜਖਮੀ ਹੋ ਗਏ,ਜਿਨ੍ਹਾਂ ਨੂੰ ਸੂਚਨਾ ਮਿਲਦੇ ਸਾਰ ੧੦੮ ਐਂਬੂਲੈਂਸ ਦੇ ਸੁਰਿੰਦਰ ਸਿੰਘ ਤੇ ਏ ਐਮ ਟੀ ਤੇਜਵੀਰ ਲੈਫਟੀਨੇਟ ਜਨਰਲ ਬਿਕਰਮ ਸਿੰਘ ਉੱਪ ਮੰਡਲ ਹਸਪਤਾਲ ਬਲਾਚੌਰ ਵਿੱਖੇ ਲੈ ਆਏ। ਜਖਮੀਆਂ ਦੀ ਹਾਲਤ ਖੱਤਰੇ ਵਿੱਚ ਹੋਣ ਕਾਰਨ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਪੀਜੀਆਈ ਰੈਫਰ ਕਰ ਦਿੱਤਾ ਗਿਆ।
ਕੈਪਸ਼ਨ- ਹਾਦਸੇ ਵਿੱਚ ਨੁਕਸਾਨੀ ਕਾਰ ਤੇ ਗੰਭੀਰ ਰੂਪ ਵਿੱਚ ਜਖਮੀ ਨੌਜਵਾਨ (ਫੋਟੋ ਵਿਸ਼ਵ ਵਾਰਤਾ)
Jalandhar West By Election:ਜਲੰਧਰ ਜਿਮਨੀ ਚੋਣ ‘ਚ ਸਿਆਸੀ ਡਰਾਮਾ, ਆਪ ‘ਚ ਸ਼ਾਮਿਲ ਹੋਣ ਤੋਂ ਬਾਅਦ ਫਿਰ ਅਕਾਲੀ ਦਲ ‘ਚ ਪਰਤੀ ਸੁਰਜੀਤ ਕੌਰ
ਜਲੰਧਰ 3ਜੁਲਾਈ (ਵਿਸ਼ਵ ਵਾਰਤਾ): ਜਲੰਧਰ ਜ਼ਿਮਨੀ ਚੋਣ ( ਜਲੰਧਰ West By Election)'ਚ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਨੇ ਵੱਡਾ...