ਪੜ੍ਹ ਲਓ ਕਿਹੜੇ-ਕਿਹੜੇ ਲੀਡਰ ਨੂੰ ਮਿਲ ਸਕਦੀ ਹੈ ਜਿਹੜੇ ਕਿਹੜੇ ਹਲਕੇ ਦੀ ਜਿੰਮੇਵਾਰੀ
ਚੰਡੀਗੜ੍ਹ 28 ਅਪ੍ਰੈਲ( ਵਿਸ਼ਵ ਵਾਰਤਾ) ਕਾਂਗਰਸ ਹਾਈ ਕਮਾਂਡ ਨੇ ਪੰਜਾਬ ਦੀਆਂ ਬਾਕੀ ਰਹਿੰਦੀਆਂ ਪੰਜ ਸੀਟਾਂ ਦੇ ਉਮੀਦਵਾਰਾਂ ਵਾਲੇ ਫੈਸਲਾ ਕਰ ਲਿਆ ਹੈ ਜਿਸ ਦਾ ਐਲਾਨ ਕਿਸੇ ਵੇਲੇ ਵੀ ਆ ਸਕਦਾ ਹੈ ।ਵਿਸ਼ਵ ਵਾਰਤਾ ਨੂੰ ਮਿਲੀ ਜਾਣਕਾਰੀ ਅਨੁਸਾਰ ਮਿਲੀ ਜਾਣਕਾਰੀ ਅਨੁਸਾਰ ਗੁਰਦਾਸਪੁਰ ਤੋਂ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਲੁਧਿਆਣਾ ਤੋਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ , ਸ਼੍ਰੀ ਅਨੰਦਪੁਰ ਸਾਹਿਬ ਤੋਂ ਵਿਜੇ ਇੰਦਰ ਸਿੰਗਲਾ, ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ ਅਤੇ ਖਡੂਰ ਸਾਹਿਬ ਤੋਂ ਰਾਣਾਇੰਦਰ ਪ੍ਰਤਾਪ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਲੈ ਲਿਆ ਗਿਆ ਹੈ । ਇਸ ਬਾਰੇ ਅਧਿਕਾਰਿਕ ਤੌਰ ਤੇ ਐਲਾਨ ਹੋਣਾ ਬਾਕੀ ਹੈ । ਇੱਥੇ ਇਹ ਗੱਲ ਵਰਨਣਯੋਗ ਹੈ ਕਿ ਪਾਰਟੀਆਂ ਵੱਲੋਂ ਉਮੀਦਵਾਰਾਂ ਦੇ ਅਧਿਕਾਰਤ ਐਲਾਨ ਕਰਨ ਤੋਂ ਪਹਿਲਾਂ ਤੱਕ ਕਿਸੇ ਵੇਲੇ ਵੀ ਕਿਸੇ ਦੀ ਕਿਸੇ ਵੀ ਉਮੀਦਵਾਰ ਦੀ ਸੀਟ ਕੱਟੀ ਜਾ ਸਕਦੀ ਹੈ ਇਸ ਲਈ ਇਸ ਲਈ ਬੇਸ਼ੱਕ ਪਾਰਟੀ ਵੱਲੋਂ ਉਪਰੋਕਤ ਫੈਸਲਾ ਲੈ ਲਿਆ ਗਿਆ ਹੈ ਪਰ ਜਿੰਨਾਂ ਚਿਰ ਪਾਰਟੀ ਵੱਲੋਂ ਆਪਣੇ ਲੈਟਰ ਹੈਡ ਤੇ ਐਲਾਨ ਨਹੀਂ ਕੀਤਾ ਜਾਂਦਾ ਉਨਾ ਚਿਰ ਕਿਸੇ ਨੂੰ ਵੀ ਕਿਸੇ ਨੂੰ ਪਾਰਟੀ ਦਾ ਉਮੀਦਵਾਰ ਨਹੀਂ ਕਿਹਾ ਜਾ ਸਕਦਾ ।ਇੱਥੇ ਇਹ ਗੱਲ ਦੱਸਣਯੋਗ ਹੈ ਕਿ ਕਿ ਕਾਂਗਰਸ ਹਾਈ ਕਮਾਂਡ ਨੇ ਹਾਈ ਕਮਾਂਡ ਨੇ ਪੰਜਾਬ ਦੀਆਂ 13 ਸੀਟਾਂ ਵਿੱਚੋਂ 8 ਸੀਟਾਂ ਉੱਤੇ ਜਿਨਾਂ ਵਿੱਚ ਬਠਿੰਡਾ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ, ਪਟਿਆਲਾ ਤੋਂ ਧਰਮਵੀਰ ਗਾਂਧੀ, ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਹੁਸ਼ਿਆਰਪੁਰ ਜਾਮਨੀ ਗੌਹਰ ਫਰੀਦਕੋਟ ਤੋਂ ਅਮਰਜੀਤ ਕੌਰ।