ਕਾਂਗਰਸ ਹਲਕਾ ਇੰਚਾਰਜ ਦੀ ਜਨਸਭਾ ਦੌਰਾਨ ਚੱਲੀ ਗੋਲੀ
ਪੜ੍ਹੋ ਪੂਰੀ ਖਬਰ
ਚੰਡੀਗੜ੍ਹ,2 ਸਤੰਬਰ (ਵਿਸ਼ਵ ਵਾਰਤਾ):- ਤਲਵੰਡੀ ਸਾਬੋ ਦੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਦੀ ਜਨਸਭਾ ਦੌਰਾਨ ਗੋਲੀ ਚੱਲਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਜਟਾਣਾ ਦੇ ਗੰਨਮੈਨ ਦੀ ਬੰਦੂਕ ਵਿੱਚੋਂ ਐਕਸੀਡੈਂਟਲੀ ਗੋਲੀ ਚੱਲਣ ਨਾਲ ਦੋ ਲੋਕ ਜ਼ਖਮੀ ਹੋਏ ਹਨ। ਇਸ ਸੰਬੰਧੀ ਡੀ ਐੱਸ ਪੀ ਨੇ ਦੱਸਿਆ ਕਿ ਇਹ ਗੋਲੀ ਅਚਾਨਕ ਚੱਲ ਗਈ ਹੈ ਅਤੇ ਕਿਸੇ ਨੇ ਜਾਣਬੁੱਝ ਕੇ ਫਾਇਰਿੰਗ ਨਹੀਂ ਕੀਤੀ। ਪੁਲੀਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਜਾਰੀ ਹੈ। ਜਖਮੀਆਂ ਨੂੰ ਤਲਵੰਡੀ ਸਾਬੋ ਵਿਖੇ ਹੀ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੋਨਾਂ ਜਖਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।