ਕਾਂਗਰਸ ਸਰਕਾਰ ਆਉਣ ਤੇ ਮਹਿਲਾਵਾਂ ਨੂੰ 50% ਆਰਕਸ਼ਣ ਅਤੇ ਕਿਸਾਨਾਂ ਨੂੰ ਐਮ.ਐਸ.ਪੀ. ਦੇਣ ਲਈ ਕਾਂਗਰਸ ਵਚਨਬੱਧ – ਅਨੂਮਾ ਅਚਾਰੀਆ
ਬੀਜੇਪੀ ਕੋਲੋਂ ਲੋਕਾਂ ਨੂੰ ਦਵਾਈ ਜਾਵੇ ਅਜਾਦੀ – ਔਜਲਾ
ਅੰਮ੍ਰਿਤਸਰ, 24 ਅਪ੍ਰੈਲ : ਕਾਂਗਰਸ ਸਰਕਾਰ ਆਉਣ ਤੇ ਮਹਿਲਾਵਾਂ ਨੂੰ ਸਰਕਾਰੀ ਨੌਕਰੀ ਵਿੱਚ 50% ਆਰਕਸ਼ਣ ਅਤੇ ਕਿਸਾਨਾਂ ਨੂੰ ਐਮ.ਐਸ.ਪੀ. ਦੇਣ ਲਈ ਕਾਂਗਰਸ ਪੂਰੀ ਤਰਾਂ ਵਚਨਬੱਧ ਹੈ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੀ ਸਪੋਕਸ ਪਰਸਨ ਮੀਡੀਆ ਐਂਡ ਕਮਨੀਕੇਸ਼ਨ ਕੋਆਰਡੀਨੇਟਰ ਅਨੁਮਾ ਆਚਾਰਿਆ ਨੇ ਅੱਜ ਜਿਲਾ ਦਿਹਾਤੀ ਕਾਂਗਰਸ ਦਫਤਰ ਵਿਖੇ ਇਕ ਪੱਤਰਕਾਰ ਮਿਲਣੀ ਦੌਰਾਨ ਕੀਤਾ, ਇਸ ਸਮੇਂ ਉਹਨਾਂ ਨਾਲ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਸ਼੍ਰੀ ਗੁਰਜੀਤ ਔਜਲਾ ਵੀ ਹਾਜ਼ਰ ਸਨ।
ਉਹਨਾਂ ਕਿਹਾ ਕਿ ਦੇਸ਼ ਵਿੱਚ ਬੀਤੇਦ ਸਾਲਾਂ ਤੋਂ ਰਾਜ ਕਰਦੀ ਭਾਰਤੀ ਜਨਤਾ ਪਾਰਟੀ ਪਾੜੋ ਤੇ ਰਾਜ ਕਰੋ ਦੀ ਨੀਤੀ ਤੇ ਚੱਲ ਰਹੀ ਹੈ। ਦੇਸ਼ ਨੂੰ ਧਰਮ ਦੇ ਨਾਂ ਤੇ ਵੰਡਿਆ ਜਾ ਰਿਹਾ ਹੈ। ਅੱਜ ਚੀਨ ਸਾਡੇ 2000 ਕਿਲੋਮੀਟਰ ਦੇ ਅੰਦਰ ਘੁਸ ਗਿਆ ਹੈ, ਜਿਸ ਬਾਰੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਕੋਈ ਚਿੰਤਾ ਨਹੀਂ ਹੈ। ਉਹਨਾਂ ਕਿਹਾ ਕਿ ਕਾਰਗਿਲ, ਸਾਂਭਾ, ਉੜੀ ਅਤੇ ਪੁਲਵਾਮਾ ਆਦਿ ਜਿੰਨੇ ਵੀ ਹਮਲੇ ਹੋਏ ਇਹ ਸਾਰੇ ਬੀਜੇਪੀ ਦੇ ਸਮੇਂ ਹੋਏ ਕਾਂਗਰਸ ਸਮੇਂ ਅਜਿਹਾ ਕੋਈ ਵੀ ਹਮਲਾ ਨਹੀਂ ਹੋਇਆ। ਬੇਰੁਜ਼ਗਾਰੀ ਇੰਨੀ ਵੱਧ ਗਈ ਹੈ ਕਿ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਉਹ ਦੇਸ਼ ਛੱਡ ਕੇ ਬਾਹਰਲੇ ਮੁਲਕਾਂ ਵਿੱਚ ਜਾ ਰਹੇ ਹਨ। ਉਨਾ ਕਿਹਾ ਕਿ ਉਹਨਾਂ ਦੀ ਸਰਕਾਰ ਆਉਣ ਤੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ। ਮਹਿਲਾਵਾਂ ਨੂੰ 2000 ਪ੍ਰਤੀ ਮਾਹ ਦਿੱਤਾ ਜਾਵੇਗਾ ਅਤੇ ਔਰਤਾਂ 50% ਨੌਕਰੀਆਂ ਵਿੱਚ ਰਾਖਵਾਂ ਕਰਨ ਦਿੱਤਾ ਜਾਵੇਗਾ। ਕਿਸਾਨਾਂ ਨੂੰ ਫਸਲਾਂ ਤੇ ਐਮ.ਐਸ.ਪੀ. ਦਿੱਤੀ ਜਾਵੇਗੀ ਅਤੇ ਖੇਤੀਬਾੜੀ ਦੇ ਉੱਤੇ ਕੋਈ ਟੈਕਸ ਨਹੀਂ ਹੋਵੇਗਾ। ਫਸਲਾਂ ਦੇ ਖਰਾਬੇ ਦਾ ਮੁਆਵਜ਼ਾ 30 ਦਿਨਾਂ ਵਿੱਚ ਦਿੱਤਾ ਜਾਵੇਗਾ। ਹਰੇਕ ਦਾ 25 ਲੱਖ ਦਾ ਬੀਮਾ ਅਤੇ ਮਨਰੇਗਾ ਸਕੀਮ ਨੂੰ ਸ਼ਹਿਰਾਂ ਵਿੱਚ ਵੀ ਲਾਗੂ ਕੀਤਾ ਜਾਵੇਗਾ।
ਕਰਜ਼ਾ ਮੁਆਫੀ ਅਤੇ ਨੌਜਵਾਨਾਂ ਨੂੰ ਮੋਬਾਈਲ ਦੇਣ ਦੇ ਕਾਂਗਰਸ ਦੇ ਵਾਅਦੇ ਬਾਰੇ ਪੁੱਛਣ ਤੇ ਸ੍ਰੀ ਗੁਰਜੀਤ ਔਜਲਾ ਨੇ ਕਿਹਾ ਕਿ ਉਹ ਵਾਅਦਾ ਪੰਜਾਬ ਵਿਧਾਨ ਸਭਾ ਦੀ ਚੋਣ ਸਮੇਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਗਿਆ ਸੀ ਜਿਸ ਦਾ ਖਮਿਆਜਾ 2022 ਪੰਜਾਬ ਕਾਂਗਰਸ ਭੁਗਤ ਚੁੱਕੀ ਹੈ ਉਸ ਨੂੰ ਇਸ ਚੋਣ ਨਾਲ ਨਹੀਂ ਜੋੜਿਆ ਜਾ ਸਕਦਾ। ਇਹ ਚੋਣ ਪੰਜਾਬ ਦੀ ਨਹੀਂ ਬਲਕਿ ਸਮੁੱਚੇ ਦੇਸ਼ ਦੀ ਹੈ। ਉਨਾਂ ਕਿਹਾ ਕਿ ਇਸ ਵੇਲੇ ਅਜਿਹਾ ਸੋਚਣ ਦੀ ਲੋੜ ਨਹੀਂ ਬਲਕਿ ਲੋੜ ਹੈ ਕਿ ਦੇਸ਼ ਨੂੰ ਬੀਜੇਪੀ ਕੋਲੋਂ ਆਜ਼ਾਦੀ ਦਿਲਵਾਈ ਜਾਵੇ। ਚੋਣਾਂ ਸਮੇਂ ਪਾਰਟੀਆਂ ਅਕਸਰ ਹੀ ਅਜਿਹੇ ਵਾਅਦੇ ਕਰਦੀਆਂ ਹੁੰਦੀਆਂ ਹਨ ਬੀਜੇਪੀ ਨੇ ਵੀ ਤਾਂ 15 ਲੱਖ ਹਰੇਕ ਦੇ ਖਾਤੇ ਦੇ ਵਿੱਚ ਪਾਉਣ ਦਾ ਵਾਅਦ ਕੀਤਾ ਸੀ ਅਤੇ ਪੱਤਰਕਾਰਾਂ ਵੱਲੋਂ ਪੁੱਛੇ ਜਾਣ ਤੇ ਪਾਤੀ ਪਾਰਟੀ ਦੇ ਵੱਡੇ ਆਗੂ ਸ੍ਰੀ ਅਮਿਤ ਸ਼ਾਹ ਨੇ ਇਹ ਵੀ ਕਿਹਾ ਸੀ ਕਿ ਉਹ ਤਾਂ ਇੱਕ ਚੋਣ ਜੁਮਲਾ ਸੀ। ਇਸ ਸਮੇਂ ਉਹਨਾਂ ਨਾਲ ਸੁਰਿੰਦਰ ਸ਼ਰਮਾ, ਅਸ਼ਵਨੀ ਕੁਮਾਰ ਪੱਪੂ, ਨਰਿੰਦਰ ਸਿੰਘ ਸਪੋਕਪਰਸਨ ਅਤੇ ਸੋਸ਼ਲ ਮੀਡੀਆ ਇੰਚਾਰਜ, ਯੂਧ ਪ੍ਰਧਾਨ ਰਾਹੁਲ ਕੁਮਾਰ, ਮਹਿਲਾ ਪ੍ਰਧਾਨ ਸ਼ਿਵਾਨੀ ਸ਼ਰਮਾ ਹਾਜ਼ਰ ਸਨ।