ਕਾਂਗਰਸ ਪਾਰਟੀ ਦੇ 6 ਵਾਰ ਐਮ ਪੀ ਰਹੇ ਸ੍ਰੀ ਰਘੂਨੰਦਨ ਲਾਲ ਭਾਟੀਆ ਨਹੀਂ ਰਹੇ
ਚੰਡੀਗੜ੍ਹ, 15 ਮਈ (ਵਿਸ਼ਵ ਵਾਰਤਾ)- 6 ਵਾਰ ਐਮ.ਪੀ ਰਹੇ ਕਾਂਗਰਸ ਪਾਰਟੀ ਦੇ ਆਗੂ ਸ਼੍ਰੀ ਰਘੂਨੰਦਨ ਲਾਲ ਭਾਟੀਆ ਦਾ ਦਿਹਾਂਤ ਹੋ ਗਿਆ ਹੈ। 100 ਸਾਲਾਂ ਆਰ.ਐਲ.ਭਾਟੀਆ ਕੁਝ ਸਮੇਂ ਤੋਂ ਕੋਰੋਨਾ ਤੋਂ ਪੀੜਤ ਸਨ ਤੇ ਅੱਜ ਸਵੇਰੇ ਉਹਨਾਂ ਨੇ ਆਪਣੇ ਆਖਰੀ ਸਾਹ ਲਏ। ਉਹ ਕੇਰਲ ਅਤੇ ਬਿਹਾਰ ਦੇ ਸਾਬਕਾ ਰਾਜਪਾਲ ਵੀ ਰਹਿ ਚੁੱਕੇ ਹਨ ਇਸ ਤੋਂ ਇਲਾਵਾ ਉਹਨਾਂ ਨੂੰ ਅਮ੍ਰਿਤਸਰ ਤੋਂ 6 ਵਾਰ ਐਮ.ਪੀ ਚੁਣਿਆ ਜਾ ਚੁੱਕਾ ਹੈ।