ਨਵੀਂ ਦਿੱਲੀ, ਚੰਡੀਗੜ੍ਹ , 20 ਦਸੰਬਰ(ਵਿਸ਼ਵ ਵਾਰਤਾ ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਤੋਂ ਕਾਂਗਰਸ ਪਾਰਟੀ ਦੀ ਮਾਫੀ ਦੀ ਮੰਗ ਮੁੜ ਦੁਹਰਾਉਂਦਿਆਂ ਆਖਿਆ ਹੈ ਕਿ ਜੇਕਰ ਸੱਚਮੁੱਚ ਪ੍ਰਧਾਨ ਮੰਤਰੀ ਕੋਲ ਸਾਬਕਾ ਪ੍ਰਧਾਨ ਮੰਤਰੀ ਸ: ਮਨਮੋਹਨ ਸਿੰਘ ਅਤੇ ਹੋਰਨਾਂ ਵੱਲੋਂ ਰਚੀ ਜਾ ਰਹੀ ਕਿਸੇ ਦੇਸ਼ ਧ੍ਰੋਹ ਦੀ ਸਾਜਿਸ ਦੀ ਜਾਣਕਾਰੀ ਸੀ ਵੀ ਤਾਂ ਉਨ•ਾਂ ਨੇ ਇਹ ਸਰਕਾਰੀ ਭੇਦ ਦੇਸ਼ ਦੀਆਂ ਕੌਮੀ ਜਾਂਚ ਏਂਜਸੀਆਂ ਨਾਲ ਸਾਂਝਾ ਕਰਨ ਦੀ ਬਜਾਏ ਜਨਤਕ ਕਰਕੇ ਪ੍ਰਧਾਨ ਮੰਤਰੀ ਵਜੋਂ ਸਰਕਾਰੀ ਭੇਦ ਗੁਪਤ ਰੱਖਣ ਦੀ ਚੁੱਕੀ ਸਹੁੰ ਦਾ ਉਲੰਘਣ ਕੀਤਾ ਹੈ।
ਅੱਜ ਪਾਰਲੀਮੈਂਟ ਦੇ ਬਾਹਰ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ੍ਰੀ ਜਾਖੜ ਨੇ ਆਖਿਆ ਕਿ ਪ੍ਰਧਾਨ ਮੰਤਰੀ ਕੋਲ ਜੇਕਰ ਕੋਈ ਅਜਿਹੀ ਸੰਵੇਦਨਸ਼ੀਲ ਸੂਚਨਾ ਸੀ ਤਾਂ ਉਨ•ਾਂ ਨੂੰ ਇਸ ਨੂੰ ਚੋਣ ਰੈਲੀ ਵਿਚ ਜਨਤਕ ਕਰਨ ਦੀ ਬਜਾਏ ਇਸਨੂੰ ਕੌਮੀ ਸੁਰੱਖਿਆ ਸਲਾਹਕਾਰ, ਕੌਮੀ ਜਾਂਚ ਏਂਜਸੀ, ਮਿਲਟਰੀ ਇੰਟੈਲੀਜੈਂਸ, ਸੀ.ਬੀ.ਆਈ. ਵਰਗੀਆਂ ਜਾਂਚ ਏਂਸੀਆਂ ਨੂੰ ਦੇਣੀ ਚਾਹੀਦੀ ਸੀ ਤਾਂ ਜੋ ਫੌਰੀ ਤੌਰ ਤੇ ਕਾਰਵਾਈ ਹੋ ਸਕਦੀ। ਉਨ•ਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਅਜਿਹਾ ਕਰਕੇ ਤਾਂ ਅਹੁਦਾ ਸੰਭਾਲਣ ਮੌਕੇ ਚੁੱਕੀ ਸਹੁੰ ਨੂੰ ਹੀ ਭੰਗ ਕਰਕੇ ਅਨੈਤਿਕ ਕਾਰਜ ਕੀਤਾ ਹੈ।
ਪਰ ਨਾਲ ਹੀ ਸ੍ਰੀ ਜਾਖੜ ਨੇ ਕਿਹਾ ਕਿ ਅਸਲ ਵਿਚ ਪ੍ਰਧਾਨ ਮੰਤਰੀ ਕੋਲ ਅਜਿਹੀ ਕੋਈ ਸੂਚਨਾ ਸੀ ਹੀ ਨਹੀਂ ਅਤੇ ਉਨ•ਾਂ ਨੇ ਇਹ ਬੇਤੁੱਕੇ ਦੋਸ਼ ਕੇਵਲ ਸਿਆਸੀ ਲਾਭ ਲੈਣ ਲਈ ਲਗਾਏ ਸਨ ਤਾਂ ਜੋ ਕਿਸੇ ਵੀ ਤਰੀਕੇ ਗੁਜਰਾਤ ਵਿਚ ਭਾਜਪਾ ਦੀ ਡੁੱਬਦੀ ਬੇੜੀ ਤਾਰੀ ਜਾ ਸਕੇ।
ਸ੍ਰੀ ਜਾਖੜ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਸ: ਮਨਮੋਹਨ ਸਿੰਘ ਸਮੇਤ ਦੇਸ਼ ਦੀਆਂ ਸਨਮਾਨਿਤ ਸ਼ਖਸੀਅਤਾਂ ਦੇ ਇਸ ਤਰਾਂ ਦੇ ਬੇਬੁਨਿਆਦ ਦੋਸ਼ ਲਗਾ ਕੇ ਪ੍ਰਧਾਨ ਮੰਤਰੀ ਨੇ ਨਾ ਕੇਵਲ ਆਪਣੇ ਅਹੁਦੇ ਦੀ ਮਰਿਆਦਾ ਹੀ ਭੰਗ ਕੀਤੀ ਹੈ ਸਗੋਂ ਪੂਰੀ ਦੁਨੀਆਂ Îਵਿਚ ਦੇਸ਼ ਦੀ ਜਗਹਸਾਈ ਕੀਤੀ ਹੈ।
ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਕੋਲ ਕੋਈ ਸਬੂਤ ਹੀ ਨਹੀਂ ਹਨ ਤਾਂ ਫਿਰ ਉਨ•ਾਂ ਨੂੰ ਨੈਤਿਕ ਅਧਾਰ ਤੇ ਸਾਬਕਾ ਪ੍ਰਧਾਨ ਮੰਤਰੀ ਖਿਲਾਫ ਕੀਤੀ ਗਲਤ ਟਿੱਪਣੀ ਲਈ ਮਾਫੀ ਮੰਗਣੀ ਹੀ ਚਾਹੀਦੀ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਬੇਸੱਕ ਭਾਜਪਾ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਮਰਿਆਦਾ ਦਾ ਸਤਿਕਾਰ ਨਹੀਂ ਪਰ ਉਨ•ਾਂ ਦੀ ਕਾਂਗਰਸ ਪਾਰਟੀ ਵਿਰੋਧੀ ਧਿਰ ਵਿਚ ਹੋ ਕੇ ਵੀ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਮਰਿਆਦਾ ਦਾ ਸਤਿਕਾਰ ਕਰਦੀ ਹੈ। ਇਸੇ ਲਈ ਉਨ•ਾਂ ਨੇ ਲੋਕ ਸਭਾ ਸਪੀਕਰ ਨੂੰ ਵੀ ਅਪੀਲ ਕੀਤੀ ਕਿ ਉਹ ਪ੍ਰਧਾਨ ਮੰਤਰੀ ਨੂੰ ਇਸ ਸਬੰਧੀ ਆਪਣੇ ਕੋਲ ਬੁਲਾ ਕੇ ਉਨ•ਾਂ ਤੋਂ ਸਥਿਤੀ ਬਾਰੇ ਜਾਣਕਾਰੀ ਲੈਣ। ਉਨ•ਾਂ ਕਿਹਾ ਕਿ ਕਾਂਗਰਸ ਦੀ ਮਨਸਾਂ ਪ੍ਰਧਾਨਮੰਤਰੀ ਸ੍ਰੀ ਮੋਦੀ ਨੂੰ ਜ਼ਲੀਲ ਕਰਨ ਦੀ ਨਹੀਂ ਹੈ ਬਲਕਿ ਕਾਂਗਰਸ ਤਾਂ ਕੇਵਲ ਇਹੀ ਚਾਹੁੰਦੀ ਹੈ ਕਿ ਉਨ•ਾਂ ਜੋ ਕੁਝ ਵੀ ਗਲਤ ਕਿਹਾ ਹੈ ਉਸ ਨੂੰ ਸਵਿਕਾਰ ਕਰਨ ਅਤੇ ਮਾਫੀ ਮੰਗਨ ਤਾਂ ਜੋ ਸੰਸਦ ਵਿਚ ਦੇਸ਼ ਸਨਮੁੱਖ ਗੰਭੀਰ ਚੁਣੌਤੀਆਂ ਤੇ ਵਿਚਾਰ ਕੀਤੀ ਜਾ ਸਕੇ।
ਪਾਕਿਸਤਾਨ ਵਿਚ ਸਿੱਖਾਂ ਤੇ ਹੋ ਰਹੀ ਅਤਿਆਚਾਰ ਸਬੰਧੀ ਸ੍ਰੀ ਜਾਖੜ ਨੇ ਪ੍ਰਧਾਨ ਮੰਤਰੀ ਤੋਂ ਤੁਰੰਤ ਦਖਲ਼ ਦੀ ਮੰਗ ਕਰਦਿਆਂ ਕਿਹਾ ਕਿ ਭਲਕੇ ਕਾਂਗਰਸ ਦੇ ਪੰਜਾਬ ਨਾਲ ਸਬੰਧਤ ਸੰਸਦ ਮੈਂਬਰ ਵਿਦੇਸ਼ ਮੰਤਰੀ ਨੂੰ ਵੀ ਇਸ ਮੱਦੇ ਤੇ ਮਿਲਣਗੇ।
Punjab News: ਸਾਉਣੀ ਸੀਜਨ ਦੌਰਾਨ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਕੰਟਰੋਲ ਰੂਮ ਕੀਤਾ ਸਥਾਪਿਤ
Punjab News: ਸਾਉਣੀ ਸੀਜਨ ਦੌਰਾਨ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਕੰਟਰੋਲ ਰੂਮ ਕੀਤਾ ਸਥਾਪਿਤ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ...