ਕਾਂਗਰਸ ਨੇ ਦਰਸ਼ਨ ਸਿੰਘ ਬਰਾੜ ਨੂੰ ਪਾਰਟੀ ‘ਚੋ ਕੱਢਿਆ
ਚੰਡੀਗੜ੍ਹ, 6 ਜੂਨ (ਵਿਸ਼ਵ ਵਾਰਤਾ):- ਪੰਜਾਬ ਕਾਂਗਰਸ ਵੱਲੋ ਅਨੁਸ਼ਾਸਨਿਕ ਕਾਰਵਾਈ ਕਰਦਿਆਂ ਬਾਘਾ ਪੁਰਾਣਾਂ ਤੋਂ ਵਿਧਾਇਕ ਦਰਸ਼ਨ ਸਿੰਘ ਬਰਾੜ ਨੂੰ ਪਾਰਟੀ ‘ਚੋ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਕਾਂਗਰਸ ਦੇ ਪੰਜਾਬ ਪ੍ਰਧਾਨ ਨੇ ਇਕ ਆਫੀਸ਼ੀਅਲ ਹੁਕਮ ਜਾਰੀ ਕਰਦਿਆਂ ਉਹਨਾਂ ਨੂੰ ਪਾਰਟੀ ‘ਚੋ ਬਾਹਰ ਕੀਤਾ ਹੈ। ਪਾਰਟੀ ਦੇ ਪੱਤਰ ਮੁਤਾਬਕ ਉਹਨਾਂ ਨੂੰ ਅਨੁਸਾਸ਼ਨ ਦੀ ਉਲੰਘਣਾ ਅਤੇ ਪਾਰਟੀ ਵਿਰੋਧੀ ਕਾਰਵਾਈਆਂ ਕਰਕੇ ਪਾਰਟੀ ‘ਚੋ ਬਾਹਰ ਕੱਢਿਆ ਗਿਆ ਹੈ।