ਚੰਡੀਗੜ੍ਹ,ਦਸੰਬਰ (ਵਿਸ਼ਵ ਵਾਰਤਾ) ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਕਾਂਗਰਸ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਕਾਂਗਰਸ ਦੇ ਨੇਤਾਵਾਂ ਦੀ ਸਮਾਜ ਵਿਚ ਚੰਗੇ ਸੰਸਕਾਰਾਂ ਪੈਦਾ ਕਰਨ ਦੇ ਪ੍ਰਤੀ ਕੋਈ ਰੂਚੀ ਨਹੀਂ ਹੈ ਅਤੇ ਕਾਂਗਰਸ ਪਾਰਟੀ ਪੁਰਾਣੀ, ਸਾਹਿਤਕ ਅਤੇ ਇਤਿਹਾਸਕ ਤੱਥਾਂ ਨੂੰ ਹਮੇਸ਼ਾ ਨਾਕਾਰਦੀ ਆ ਰਹੀ ਹੈ। ਇਹ ਪਾਰਟੀ ਵਿਸ਼ਵ ਪੱਧਰ ‘ਤੇ ਮਾਨਤਾ ਤੇ ਪਛਾਣ ਪਾਉਣ ਵਾਲੀ ਗੀਤਾ ਗ੍ਰੰਥ ਅਤੇ ਗੀਤਾ ਜੈਯੰਤੀ ‘ਤੇ ਵੀ ਨਾਪੱਖੀ ਟਿਪੱਣੀ ਕਰ ਰਹੀ ਹੈ। ਨਾਲ ਹੀ ਸਰਸਵਤੀ ਨਦੀ ਬਾਰੇ ਵੀ ਟਿਪੱਣੀ ਕਰਨਾ ਇੰਨ੍ਹਾਂ ਨੇਤਾਵਾਂ ਦੀ ਆਦਤ ਬਣ ਚੁੱਕੀ ਹੈ। ਮੁੱਖ ਮੰਤਰੀ ਅੱਜ ਰੋਹਤਕ ਵਿਚ ਪੱਤਰਕਾਰਾਂ ਵੱਲੋਂ ਪੁੱਛੇ ਗਏ ਸੁਆਲਾਂ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਟਿਪੱਣੀ ਕਰਨ ਤੋਂ ਪਹਿਲਾਂ ਇਸ ਪਾਰਟੀ ਦੇ ਨੇਤਾਵਾਂ ਨੂੰ ਕਈ ਵਾਰ ਸੋਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸਕ ਸਬੂਤਾਂ ਤੋਂ ਬਾਅਦ ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਨੇ ਵੀ ਫੋਟੋ ਰਾਹੀਂ ਸ੍ਰੀਰਾਮ ਸੇਤੂ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ। ਲੇਕਿਨ ਕਾਂਗਰਸ ਪਾਰਟੀ ਦੇ ਨੇਤਾ ਹੁਣ ਵੀ ਇਸ ਗੱਲ ਨੂੰ ਨਾਕਾਰ ਰਹੀ ਹੈ। ਉਨ੍ਹਾਂ ਕਿਹਾ ਕਿ ਉਪਰੋਤਕ ਵਿਸ਼ਿਆਂ ‘ਤੇ ਵਿਗਿਆਨ ਨੇ ਵੀ ਆਪਣੀ ਮੋਹਰ ਲੱਗਾ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦੁਬੰਈ ਦੇ ਆਰ.ਪੀ. ਗਰੁੱਪ ਸਮੇਤ ਕਈ ਗਰੁੱਪਾਂ ਦੀ ਰੂਚੀ ਸੂਬੇ ਵਿਚ ਨਿਵੇਸ਼ ਕਰਨ ਦੀ ਹੈ ਅਤੇ ਹੁਣ ਉਨ੍ਹਾਂ ਨਾਲ ਗਲਬਾਤ ਕਰਕੇ ਵੱਡ ਪੱਧਰ ਦੇ ਪ੍ਰੋਜੈਕਟ ਲਿਆਉਣ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਾਰਨੌਲ ਵਿਚ ਲੋਜੀਸਟਿਕ ਹਬ ਬਣਾਉਣਾ ਅਤੇ ਗੁਰੂਗ੍ਰਾਮ ਵਿਚ ਉਦਯੋਗਿਕਰਣ ਨੂੰ ਪ੍ਰੋਤਸਾਹਨ ਦੇਣ ਅਤੇ ਕੇ.ਐਮ.ਪੀ. ‘ਤੇ 7-8 ਉਦਯੋਗਿਕ ਕਲਸਟਰ ਬਣਾ ਕੇ ਨਿਵੇਸ਼ ਵਧਾਉਣ ਦੀ ਯੋਜਨਾ ਬਣਾਈ ਗਈ ਹੈ। ਛੇਤੀ ਹੀ ਇੰਨ੍ਹਾਂ ਵੱਡੇ ਪ੍ਰੋਜੈਕਟਾਂ ਦੀ ਟੈਂਡਰਿੰਗ ਕੀਤੀ ਜਾਵੇਗੀ ਅਤੇ ਇਸ ਨਾਲ ਸੂਬੇ ਵਿਚ ਨਿਵੇਸ਼ ਨੂੰ ਪ੍ਰੋਤਸਾਹਨ ਮਿਲੇਗਾ। ਇਕ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਸਰਕਾਰ ਦੀ ਪਿਛਲੇ ਤਿੰਨ ਸਾਲ ਉਪਲੱਬਧੀਆਂ ਅਤੇ ਬਾਕੀ ਦੋ ਸਾਲ ਦੇ ਸਮੇਂ ਵਿਚ ਕੀਤੇ ਜਾਣ ਵਾਲੇ ਕੰਮਾਂ ਦੀ ਸਮੀਖਿਆ ਲਈ ਪਰਵਾਣੂ ਦੇ ਇਕ ਆਮ ਹੋਟਲ ਵਿਚ ਚਿੰਤਨ ਕੈਂਪ ਆਯੋਜਿਤ ਕੀਤਾ ਜਾਵੇਗਾ। ਇਸ ਚਿੰਤਨ ਵਿਚ ਅਗਲੇ 2 ਸਾਲਾਂ ਵਿਚ ਸਮਾਜ ਤੇ ਸੂਬੇ ਨੂੰ ਆਰਥਿਕ ਤੌਰ ਨਾਲ ਤਰੱਕੀ ਵੱਲੋ ਲੈ ਜਾਣ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਵਸਥਾ ਵਿਚ ਬਦਲਾਅ ਲਿਆਉਣ ਲਈ ਭਾਜਪਾ ਦੀ ਸਰਕਾਰ ਜੀ ਜਾਨ ਨਾਲ ਜੁੱਟੀ ਹੋਈ ਇਕ ਹੋਰ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਖਾਨਪੁਰ ਮੈਡੀਕਲ ਕਾਲਜ ਵਿਚ ਭਰਤੀ ਕਮੀਆਂ ਦੀ ਜਾਂਚ ਰਿਪੋਰਟ ‘ਤੇ ਕਾਰਵਾਈ ਕੀਤੀ ਜਾਵੇਗੀ। ਇਕ ਹੋਰ ਸੁਆਲ ਵਿਚ ਉਨ੍ਹਾਂ ਕਿਹਾ ਕਿ ਜੇਕਰ ਕੋਈ ਅਧਿਕਾਰੀ ਕੰਮ ਦੇ ਪ੍ਰਤੀ ਕੁਤਾਹੀ ਬਰਤਾਤਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਅਮਲ ਵਿਚ ਲਿਆਈ ਜਾਵੇਗੀ। ਅਪਰਾਧ ਨੂੰ ਲੈ ਕੇ ਪੁੱਛੇ ਗਏ ਸੁਆਲ ਦੇ ਜਾਵਬ ਉਨ੍ਹਾਂ ਕਿਹਾ ਕਿ ਹਰਕੇ ਸ਼ਿਕਾਇਤ ਦਰਜ ਕੀਤੀ ਜਾਂਦੀ ਹੈ, ਸਾਰੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਸ਼ਿਕਾਇਤ ਮਿਲਦੇ ਹੀ ਉਸ ਦੀ ਸਮੀਖਿਆ ਕਰਕੇ ਤੁਰੰਤ ਐਫ.ਆਈ.ਆਰ. ਦਰਜ ਕਰਵਾਉਣ ਅਤੇ ਦੋਸ਼ੀ ਨੂੰ ਕਿਸੇ ਸੂਰਤ ਵਿਚ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਮੌਜ਼ੂਦਾ ਸਰਕਾਰ ਵਿਚ ਅਜਿਹੇ ਕੋਈ ਵੀ ਸ਼ਿਕਾਇਤ ਨਹੀਂ ਮਿਲੇਗੀ, ਜਿਸ ਦੀ ਐਫ.ਆਈ.ਆਰ. ਦਰਜ ਨਾ ਕੀਤੀ ਗਈ ਹੋਵੇ ਮੁੱਖ ਮੰਤਰੀ ਨੇ ਇਸ ਮੌਕੇ ‘ਤੇ ਗੈਸਟ ਹਾਊਸ ਵਿਚ ਆਏ ਹੋਏ ਵਿਅਕਤੀਆਂ ਦੀ ਸਮੱਸਿਆਵਾਂ ਸੁਣੀ ਅਤੇ ਉਨ੍ਹਾਂ ਦਾ ਅਧਿਕਾਰੀਆਂ ਨੂੰ ਹੱਲ ਕਰਨ ਦੇ ਆਦੇਸ਼ ਦਿੱਤੇ।
National News : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦਾ 117ਵਾਂ ਐਪੀਸੋਡ ਅੱਜ
National News : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਮਨ ਕੀ ਬਾਤ' ਪ੍ਰੋਗਰਾਮ ਦਾ 117ਵਾਂ ਐਪੀਸੋਡ ਅੱਜ ਚੰਡੀਗੜ੍ਹ, 29ਦਸੰਬਰ(ਵਿਸ਼ਵ ਵਾਰਤਾ)...