ਕਾਂਗਰਸ ਛੱਡਣ ਦੀ ਤਿਆਰੀ ‘ਚ ਪ੍ਰਨੀਤ ਕੌਰ!
ਟਵੀਟਰ ਅਕਾਊਂਟ ਹੈਂਡਲ ਤੇ ਲਗਾਈ ‘ਕੈਪਟਨ ਫਾੱਰ 2022’ ਵਾਲੀ ਤਸਵੀਰ
ਕਾਂਗਰਸ ਪਾਰਟੀ ਪਹਿਲਾਂ ਹੀ ਕਰ ਚੁੱਕੀ ਹੈ ਕਾਰਨ ਦੱਸੋ ਨੋਟਿਸ ਜਾਰੀ
ਚੰਡੀਗੜ੍ਹ,29 ਨਵੰਬਰ(ਵਿਸ਼ਵ ਵਾਰਤਾ)- 24 ਤਰੀਕ ਨੂੰ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਕਾਂਗਰਸ ਸੰਸਦ ਮੈਂਬਰ ਪ੍ਰਨੀਤ ਕੌਰ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਅਤੇ ਉਹਨਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਆਪਣੀ ਅਲੱਗ ਪਾਰਟੀ ਬਣਾ ਲਈ ਹੈ,ਦੇ ਨਾਲ ਰਲਣ ਦੀਆਂ ਖਬਰਾਂ ਲਈ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ ਹੋਇਆਂ ਇਕ ਹਫਤੇ ਦੇ ਅੰਦਰ ਸਪੱਸ਼ਟੀਕਰਨ ਮੰਗਿਆ ਸੀ। ਹੁਣ ਬੀਤੇ ਕੱਲ੍ਹ ਹੀ ਪ੍ਰਨੀਤ ਕੌਰ ਨੇ ਆਪਣੇ ਟਵਿੱਟਰ ਅਕਾਉਂਟ ਤੇ ਕੈਪਟਨ ਅਮਰਿੰਦਰ ਸਿੰਘ ਨਾਲ ਆਪਣੀ ਫੋਟੋ ਲਗਾ ਲਈ ਹੈ। ਖਾਸ ਗੱਲ ਹੈ ਕਿ ਇਸ ਫੋਟੋ ਵਿੱਚ “ਕੈਪਟਨ ਫਾਰ 2022” ਵੀ ਲਿਖਿਆ ਹੋਇਆ ਹੈ। ਜਿਸ ਤੋਂ ਬਾਅਦ ਪ੍ਰਨੀਤ ਕੌਰ ਦੇ ਕਾਂਗਰਸ ਛੱਡ ਕੇ ਕੈਪਟਨ ਦੀ ਪਾਰਟੀ ‘ਪੰਜਾਬ ਲੋਕ ਕਾਂਗਰਸ’ ਵਿੱਚ ਜਾਣ ਦੀਆਂ ਕਿਆਸਰਾਈਆਂ ਤੇਜ ਹੋ ਗਈਆਂ ਹਨ।