ਕਾਂਗਰਸ ਅੱਜ ਮਨਾ ਰਹੀ 136 ਵਾਂ ਸਥਾਪਨਾ ਦਿਵਸ
ਪਾਰਟੀ ਦੇ ਸੀਨੀਅਰ ਨੇਤਾ ਅੰਟੋਨੀ ਨੇ ਫਹਿਰਾਇਆ ਝੰਡਾ
ਚੰਡੀਗੜ੍ਹ, 28 ਦਸੰਬਰ(ਵਿਸ਼ਵ ਵਾਰਤਾ)- ਨਵੀਂ ਦਿੱਲ਼ੀ, ਦੇਸ਼ ਦੀ ਸਭ ਤੋਂ ਪੁਰਾਣੀ ਰਾਜਨੀਤਿਕ ਪਾਰਟੀ ਕਾਂਗਰਸ ਅੱਜ ਆਪਣਾ 136 ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਕਾਂਗਰਸ ਦੀ ਐਕਟਿੰਗ ਪ੍ਰਧਾਨ ਸੋਨੀਆ ਗਾਂਧੀ ਦੇ ਬਿਮਾਰ ਹੋਣ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਵਿਦੇਸ਼ ਦੌਰੇ ਤੇ ਹੋਣ ਕਾਰਨ ਕਾਂਗਰਸ ਦੇ ਸੀਨੀਅਰ ਨੇਤਾ ਏ.ਕੇ.ਅੰਟੋਨੀ ਨੇ ਇਸ ਖਾਸ ਮੌਕੇ ਤੇ ਝੰਡਾ ਫਹਿਰਾਇਆ। ਗਾਂਧੀ ਪਰਿਵਾਰ ਵੱਲੋਂ ਇਸ ਪਾਰਟੀ ਦੀ ਮੁੱਖ ਸਕੱਤਰ ਪ੍ਰਿਯੰਕਾ ਗਾਂਧੀ ਜ਼ਰੂਰ ਸਥਾਪਨਾ ਦਿਵਸ ਸਮਾਰੋਹ ਵਿੱਚ ਮੌਜੂਦ ਰਹੀ।